–ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀ ਹੋਮ ਡਿਲੀਵਰੀ ਯਕੀਨੀ ਬਣਾਏ : ਡਿਪਟੀ ਕਮਿਸ਼ਨਰ
– ਸਬੰਧਤ ਕੰਪਨੀਆਂ, ਡਿਸਟ੍ਰੀਬਿਊਟਰ ਅਤੇ ਡੀਲਰ ਰੇਕਾਂ ਦੀ ਲੋਡਿੰਗ/ਅਨਲੋਡਿੰਗ ਅਤੇ ਟਰਾਂਸਪੋਰਟੇਸ਼ਨ ਸਮੇਂ-ਸਿਰ ਯਕੀਨੀ ਬਣਾਉਣ
ਹੁਸ਼ਿਆਰਪੁਰ, (ADESH)
ਜ਼ਿਲ•ਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕਿਸਾਨਾਂ ਨੂੰ ਹੋਮ ਡਿਲੀਵਰੀ ਰਾਹੀਂ ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਕਿਸਾਨਾਂ ਨੂੰ ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀ ਹੋਮ ਡਿਲੀਵਰੀ ਯਕੀਨੀ ਬਣਾਈ ਜਾਵੇ। ਉਨ•ਾਂ ਕਿਹਾ ਕਿ ਹਾੜੀ 2019-20 ਦਾ ਸੀਜ਼ਨ ਲਗਭਗ ਖਤਮ ਹੋਣ ਵਾਲਾ ਹੈ ਅਤੇ ਅਗਲੀ ਸਾਉਣੀ 2020 ਦਾ ਸੀਜ਼ਨ ਵੀ ਛੇਤੀ ਸ਼ੁਰੂ ਹੋਣ ਵਾਲਾ ਹੈ। ਉਨ•ਾਂ ਕਿਹਾ ਕਿ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਜਿਵੇਂ ਝੋਨਾ, ਮੱਕੀ ਅਤੇ ਬਾਸਮਤੀ ਦੀ ਬਿਜਾਈ ਛੇਤੀ ਸ਼ੁਰੂ ਹੋ ਜਾਵੇਗੀ, ਜਿਸ ਲਈ ਖੇਤਾਂ ਦੀ ਤਿਆਰੀ ਲਈ ਖਾਦ ਇਕ ਮੁੱਖ ਤੱਤ ਹੈ। ਉਨ•ਾਂ ਕਿਹਾ ਕਿ ਖਾਦਾਂ ਦੇ ਵੱਖ-ਵੱਖ ਕੰਪਨੀਆਂ ਦੇ ਰੇਕ ਹੁਸ਼ਿਆਰਪੁਰ ਵਿਖੇ ਲੱਗ ਰਹੇ ਹਨ, ਜਿਨ•ਾਂ ਦੀ ਲੋਡਿੰਗ, ਅਨਲੋਡਿੰਗ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਵੱਖ-ਵੱਖ ਖਾਦਾਂ ਸਪਲਾਈ ਕਰਨ ਵਾਲੀਆਂ ਕੰਪਨੀਆਂ, ਖਾਦ ਪ੍ਰਾਪਤ ਕਰਨ ਵਾਲੇ ਡੀਲਰਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਸ੍ਰੀਮਤੀ ਅਪਨੀਤ ਰਿਆਤ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਬੰਧਤ ਕੰਪਨੀਆਂ, ਡਿਸਟ੍ਰੀਬਿਊਟਰ ਅਤੇ ਡੀਲਰਾਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਰੇਕਾਂ ਦੀ ਸਮੇਂ ਸਿਰ ਲੋਡਿੰਗ/ਅਨਲੋਡਿੰਗ ਅਤੇ ਟਰਾਂਸਪੋਰਟੇਸ਼ਨ ਨੂੰ ਯਕੀਨੀ ਬਣਾਇਆ ਜਾਵੇ। ਉਨ•ਾਂ ਇਹ ਵੀ ਹਦਾਇਤ ਕੀਤੀ ਕਿ ਖੇਤਾਂ ਵਿੱਚ ਅਤੇ ਰੇਕ ਤੋਂ ਲੋਡਿੰਗ/ਅਨਲੋਡਿੰਗ ਕਰਦੇ ਸਮੇਂ ਰਾਤ ਸਮੇਂ 10 ਤੋਂ ਜ਼ਿਆਦਾ ਮਜ਼ਦੂਰ/ਲੇਬਰ ਇਕ ਜਗ•ਾ ਇਕੱਠੀ ਨਾ ਹੋਵੇ ਅਤੇ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾਏ ਰੱਖਣ ਅਤੇ ਹਰ ਇਕ ਮਜ਼ਦੂਰ/ਲੇਬਰ ਸੈਨੀਟਾਈਜ਼ਰ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਵੇ। ਉਨ•ਾਂ ਕਿਹਾ ਕਿ ਇਨ•ਾਂ ਹੁਕਮਾਂ ਨੂੰ ਲਾਗੂ ਕਰਨ ਲਈ ਜੇਕਰ ਕੋਈ ਕਰਫਿਊ ਪਾਸ ਜਾਰੀ ਕਰਨਾ ਪੈਂਦਾ ਹੈ, ਤਾਂ ਉਸ ਦੇ ਅਧਿਕਾਰ ਮੁੱਖ ਖੇਤੀਬਾੜੀ ਅਫ਼ਸਰ ਕੋਲ ਹੋਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp