LATEST : ਕਾਂਗਰਸ ਸਰਕਾਰ ਦੇ ਐਮ ਐਲ ਏ ਦੇ ਭਰਾ ਵੱਲੋਂ ਹਥਿਆਰਾਂ ਦੀ ਨੋਕ ਤੇ ਕਣਕ ਦਾ ਟਰੱਕ ਲੁੱਟਿਆ   

ਕਾਂਗਰਸ ਸਰਕਾਰ ਦੇ ਐਮ ਐਲ ਏ ਦੇ ਭਰਾ ਵੱਲੋਂ ਹਥਿਆਰਾਂ ਦੀ ਨੋਕ ਤੇ ਕਣਕ ਦਾ ਟਰੱਕ ਲੁੱਟਿਆ   
*   ਇਕੱਤਰਤ ਲੋਕਾਂ ਨੇ ਟਰੱਕ ਨਹੀਂ ਦਿੱਤਾ ਲਿਜਾਣ 
*  ਸਿਆਸੀ ਦਬਾਅ ਹੇਠ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਨਹੀਂ ਹੋ ਸਕੀ ਕਿਸੇ ਦੀ ਗ੍ਰਿਫਤਾਰੀ 
ਜਲੰਧਰ – ( ਸੰਦੀਪ ਸਿੰਘ ਵਿਰਦੀ /ਸੁਖਪਾਲ ਸਿੰਘ/ ਗੁਰਪ੍ਰੀਤ ਸਿੰਘ) ਕਰੋਨਾ ਵਾਇਰਸ  ਦੇ ਕਾਰਨ ਜਿੱਥੇ ਸਾਰਾ ਦੇਸ਼ ਲਾਕ ਡਾਊਨ  ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ।  ਦਿਹਾੜੀਦਾਰ ਮਜ਼ਦੂਰ ਤੇ ਗਰੀਬ ਲੋਕ ਘਰਾਂ ਚ ਰਹਿਣ ਲਈ ਮਜਬੂਰ ਹਨ ।ਉਨ੍ਹਾਂ ਦੇ ਪਰਿਵਾਰ ਸਰਕਾਰ ਵੱਲੋਂ ਰੋਜ਼ਾਨਾ ਹੀ ਕੀਤੇ ਜਾ ਰਹੇ ਐਲਾਨ  ਗ਼ਰੀਬਾਂ ਨੂੰ ਘਰ ਘਰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਨੂੰ ਘਰਾਂ ਚ ਭੁੱਖੇ ਭਾਣੇ ਉਡੀਕ ਰਹੇ ਹਨ ।
 ਅਜਿਹੇ ਦੁਖਦਾਈ ਸਮੇਂ ਵਿੱਚ ਮੌਜੂਦਾ ਕਾਂਗਰਸ ਸਰਕਾਰ ਦੇ ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਦੇ ਭਰਾ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ । ਵਿਧਾਇਕ ਦੇ ਭਰਾ ਨੇ  ਵੀ  ਆਈ ਪੀ  ਕਾਰ ਵਿੱਚ ਆਪਣੇ ਕੁਝ ਹਥਿਆਰਬੰਦ ਸਾਥੀਆਂ ਸਮੇਤ ਹਥਿਆਰਾਂ ਦੀ ਨੋਕ ਤੇ ਬੋਰੀਆਂ ਨਾਲ ਭਰੇ ਕਣਕ ਦੇ ਟਰੱਕ ਨੂੰ ਲੁੱਟ ਲਿਆ । ਕਣਕ ਦੀਆਂ ਬੋਰੀਆਂ ਨੂੰ ਚੋਰੀ ਕਰਕੇ ਇਕ ਛੋਟੇ ਹਾਥੀ ਵਿੱਚ ਭਰ ਲਿਆ । ਜਦੋਂ ਚੋਰੀ ਕਰਕੇ ਛੋਟੇ ਹਾਥੀ ਨੂੰ ਲਿਜਾਣ ਲੱਗੇ । ਮੌਕੇ ਤੇ ਇਕੱਤਰ ਲੋਕਾਂ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ।
      ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਦਿੱਤਾ ।  ਪਰੰਤੂ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ । ਸਿਆਸੀ ਦਬਾਅ ਹੇਠ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਦੋਂ ਜਨਤਾ ਦੇ ਰਾਖੇ ਹੀ ਜਨਤਾ ਦੇ ਹੱਕਾਂ ਤੇ ਡਾਕੇ ਮਾਰਨ ਲੱਗ ਜਾਣ ਤਾਂ ਜਨਤਾ ਦਾ ਤਾਂ ਰੱਬ ਹੀ ਰਾਖਾ ਹੈ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply