ਵੱਡਾ ਉਪਰਾਲਾ.. ਗਲਵਾਨ ਘਾਟੀ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਡਾ.ਐਸ.ਪੀ.ਸਿੰਘ ਓਬਰਾਏ ਨੇ ਫੜੀ ਬਾਂਹ


*ਜ਼ਿਲਾ ਗੁਰਦਾਸਪੁਰ ਦੇ ਸ਼ਹੀਦ ਸਤਨਾਮ ਸਿੰਘ ਭੋਜ਼ਰਾਜ਼ ਦੇ ਪਰਿਵਾਰ ਸਮੇਤ 20 ਪਰਿਵਾਰਾਂ ਦੀ ਲਗਾਈ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ*

ਬਟਾਲਾ, 05 ਸਤੰਬਰ (ਅਵਿਨਾਸ਼ ‌/ਸੰਜੀਵ ਨਈਅਰ ) – ਦੇਸ਼ ਦੀ ਆਨ ਤੇ ਸ਼ਾਨ ਦੀ ਖਾਤਿਰ ਸ਼ਹੀਦੀ ਜਾਮ ਪੀਣ ਵਾਲੇ ਦੇਸ਼ ਦੇ ਮਹਾਨ ਸੂਰਬੀਰ ਯੌਧੇ ਸ਼ਹਿਦਾਂ ਦੇ ਪਰਿਵਾਰਾਂ ਦੀ ਸਾਰ ਲੈਦਿਆਂ ਦੁਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਅਤੇ ਸੰਸਾਰ ਪ੍ਰਸਿੱਧ ਸਮਾਜ ਸੇਵੀ ਸਖ਼ਸੀਅਤ ਡਾ. ਐਸ. ਪੀ. ਸਿੰਘ ਓਬਰਾਏ ਵੱਲੋ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਡਾ. ਓਬਰਾਏ ਵੱਲੋਂ ਚੀਨ ਦੀ ਫੌਜ ਨਾਲ ਲੋਹਾਂ ਲੈਦਿਆਂ ਗਲਵਾਨ ਘਾਟੀ ਦੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਬਾਂਹ ਫੜਦਿਆਂ 10 ਹਜ਼ਾਰ ਰੁਪਏ ਮਹੀਨਾਂਵਾਰ ਪੈਨਸ਼ਨ ਲਗਾਈ ਗਈ ਹੈ। ਇਸ ਦੌਰਾਨ ਡਾ. ਓਬਰਾਏ ਨੇ ਦੱਸਿਆਂ ਕਿ ਗਲਵਾਨ ਘਾਟੀ ਦੇ ਵਿਚ ਚੀਨੀ ਫੌਜ ਦੇ ਨਾਲ ਲੜਦਿਆਂ ਸ਼ਹੀਦ ਹੋਣ ਵਾਲੇ 20 ਭਾਰਤੀ ਸੈਨਿਕਾਂ ਸਮੇਤ 26 ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨਾਂ ਦੱਸਿਆਂ ਕਿ ਗਲਵਾਨ ਘਾਟੀ ਦੇ ਵਿਚ ਸ਼ਹੀਦ ਹੋਏ 20 ਭਾਰਤੀ ਫੌਜੀਆਂ ਦੇ ਵਿੱਚੋ 11 ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਂਵਾਰ ਪੈਨਸ਼ਨ ਦੇਣ ਦੀ ਪ੍ਰੀਕਿਰਿਆਂ ਸ਼ੁਰੂ ਕਰਦਿਆਂ ਇਨਾਂ ਸ਼ਹੀਦ ਪਰਿਵਾਰਾਂ ਨੂੰ ਪੈਨਸ਼ਨ ਦਾ ਪਹਿਲਾ ਚੈਕ ਭੇਂਟ ਕਰ ਦਿੱਤਾ ਗਿਆ ਹੈ।

ਡਾ. ਓਬਰਾਏ ਨੇ ਦੱਸਿਆਂ ਕਿ ਬਾਕੀ ਰਹਿੰਦੇ 9 ਸ਼ਹੀਦ ਪਰਿਵਾਰਾਂ ਦੇ ਨਾਲ ਜਲਦ ਸਪੰਰਕ ਕਰਕੇ ਉਨਾਂ ਦੀ ਪੈਨਸ਼ਨ ਵੀ ਚਾਲੂ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆਂ ਕਿ ਗਲਵਾਨ ਘਾਟੀ ਵਿਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਵਿਚ 4 ਜਵਾਨ ਪੰਜਾਬ ਦੇ ਸਨ। ਜਿੰਨਾ ਵਿੱਚ ਜ਼ਿਲਾ ਗੁਰਦਾਸਪੁਰ ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਭੋਜਰਾਜ਼, ਪਟਿਆਲਾ ਜ਼ਿਲੇ ਦੇ ਮਨਦੀਪ ਸਿੰਘ, ਮਾਨਸਾਂ ਦੇ ਗੁਰਤੇਜ਼ ਸਿੰਘ, ਅਤੇ ਸੰਗਰੂਰ ਜ਼ਿਲੇ ਦੇ ਗੁਰਵਿੰਦਰ ਸਿੰਘ ਸ਼ਾਮਿਲ ਸਨ। ਜਦਕਿ ਜੰਮੂ ਕਸ਼ਮੀਰ ਦੇ ਅਬਦੁਲ, ਹਿਮਾਚਲ ਪ੍ਰਦੇਸ਼ ਦੇ ਅੰਕੁਸ਼ ਠਾਕੁਰ, ਉਤਰਾਖੰਡ ਦੇ ਚਤਰੀਸ਼ ਬਿਸ਼ਟ, ਬਿਹਾਰ ਦੇ ਰਾਹੁਲ ਰੇਣਸਵਾਲ, ਛਤੀਸ਼ਗੜ੍ਹ ਦੇ ਗਨੇਸ਼ ਰਾਮ ਕੁੰਜਮ, ਯੂ. ਪੀ. ਦੇ ਮਹੇਸ਼ ਕੁਮਾਰ ਅਤੇ ਵਾਰਾਨਸੀ ਯੂ. ਪੀ. ਰਮੇਸ਼ ਯਾਦਵ ਸ਼ਾਮਿਲ ਹਨ। ਜਿੰਨਾਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾਂ ਪੈਨਸ਼ਨ ਦੇ ਚੈਕ ਦੇ ਦਿੱਤੇ ਗਏ ਹਨ। ਡਾ. ਓਬਰਾਏ ਨੇ ਦੱਸਿਆਂ ਕਿ ਜੰਮੂ ਕਸ਼ਮੀਰ ਦੇ ਸ਼ਹਿਦ ਅਬਦੁਲ ਦੀ 2 ਸਾਲਾਂ ਬੇਟੀ ਨੂੰ ਗੌਦ ਲੈਦਿਆਂ ਉਸ ਦੇ ਪਾਲਣ ਪੌਸ਼ਣ, ਪੜਾਈ ਲਿਖਾਈ ਅਤੇ ਸ਼ਾਦੀ ਤੱਕ ਦੇ ਸਾਰੇ ਖਰਚਿਆਂ ਦੀ ਜਿੰਮੇਵਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋ ਚੁੱਕੀ ਗਈ ਹੈ।

ਡਾ. ਓਬਰਾਏ ਨੇ ਦੱਸਿਆਂ ਕਿ ਇਸ ਤੋ ਪਹਿਲਾ ਪੁਲਵਾਮਾ ਹਮਲੇ ਅਤੇ ਕਾਰਗਿੱਲ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਸਰਬੱਤ ਦਾ ਭਲਾ ਟਰਸੱਟ ਵੱਲੋ 10 ਹਜਾਰ ਰੁਪਏ ਮਹੀਨਾ ਵਾਰ ਪੈਨਸ਼ਨ ਦਿੱਤੀ ਜਾ ਰਹੀ ਹੈ। ਗਲਵਾਨ ਘਾਟੀ ਦੇ ਵਿਚ ਸ਼ਹੀਦ ਹੋਏ ਜ਼ਿਲਾ ਗੁਰਦਾਸਪੁਰ ਦੇ ਪਿੰਡ ਭੋਜ਼ਰਾਜ਼ ਦੇ ਯੂਨਿਟ ਨੰਬਰ 3 ਮੀਡੀਅਮ ਰੈਜ਼ਮੈਂਟ (ਆਰਟੀ) ਦੇ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਪਰਿਵਾਰ ਦੇ ਨਾਲ ਸਪਰੰਕ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਸੈਕਟਰੀ ਹਰਮਿੰਦਰ ਸਿੰਘ ਵੱਲੋ ਜਿੱਥੇ ਸ਼ਹੀਦ ਸਤਨਾਮ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਟ ਕੀਤੇ ਗਏ, ਉਥੇ ਨਾਲ ਹੀ ਮਹੀਨਾਵਾਰ ਪੈਨਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵੀ ਮੁਕੰਮਲ ਕੀਤੀ ਗਈ। ਇਸ ਮੌਕੇ ਸ਼ਹਿਦ ਸਤਨਾਮ ਸਿੰਘ ਦੀ ਪਤਨੀ ਜਸਵਿੰਦਰ ਕੌਰ ਅਤੇ ਪੁੱਤਰ ਪ੍ਰਭਜੋਤ ਸਿੰਘ ਨੇ ਪੈਨਸ਼ਨ ਦੀ ਫਾਇਲ ਟਰਸੱਟ ਦੇ ਜ਼ਿਲੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੂੰ ਸੌਪਦਿਆਂ ਮਨੁੱਖਤਾ ਦੇ ਮਸੀਹਾ ਬਣ ਚੁੱਕੇ ਡਾ. ਐਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ ਫੜਣੀ ਡਾ. ਓਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦਾ ਬਹੁਤ ਹੀ ਨੇਕ ਤੇ ਪਰਉਪਕਾਰੀ ਕਾਰਜ਼ ਹੈ।

Related posts

Leave a Reply