LATEST UPDATED: ਘਰ ਚ ਦਾਖਲ ਹੋ ਕੇ ਪਤੀ-ਪਤਨੀ ਨਾਲ ਕੁੱਟਮਾਰ, 9 ਲੋਕਾਂ ਤੇ ਮਾਮਲਾ ਦਰਜ READ MORE::

ਗੜ੍ਹਦੀਵਾਲਾ 8 ਸਤੰਬਰ (ਚੌਧਰੀ /ਯੋਗੇਸ਼ ਗੁਪਤਾ / ਪ੍ਰਦੀਪ ਸ਼ਰਮਾ) :ਸਥਾਨਕ ਪੁਲਸ ਨੇ ਦਸਤੀ ਹਥਿਆਰਾਂ ਸਮੇਤ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਅਤੇ ਪਤਨੀ ਨਾਲ ਮਾਰਪੀਟ ਕਰਨ ਤੇ 9 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੂਰਨ ਚੰਦ(50) ਪੁੱਤਰ ਕਰਤਾਰ ਚੰਦ ਵਾਸੀ ਧਰਮਕੋਟ ਥਾਣਾ ਗੜ੍ਹਦੀਵਾਲਾ ਨੇ ਕਿਹਾ ਕਿ 3 ਸਤੰਬਰ ਨੂੰ ਉਹ ਅਤੇ ਉਸਦੀ ਪਤਨੀ ਸਰਬਜੀਤ ਕੌਰ ਹਵੇਲੀ ਤੋਂ ਘਰ ਨੂੰ ਜਾ ਰਹੇ ਸੀ ਤੇ ਜੋਗਿੰਦਰ ਸਿੰਘ ਪੁੱਤਰ ਧਨੀ ਰਾਮ,ਨਿੱਕਾ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਧਨੀ ਰਾਮ, ਤੋਤਾ ਪੁੱਤਰ ਜੋਗਿੰਦਰ ਸਿੰਘ, ਬਲਵੀਰ ਸਿੰਘ ਪੁੱਤਰ ਰਾਮਪਾਲ, ਮਨਿੰਦਰ ਸਿੰਘ ਉਰਫ ਸਾਜਨ ਪੁਤਰ ਬਲਵੀਰ ਸਿੰਘ, ਤੇਜੀ ਪੁੱਤਰ ਰਾਣਾ,ਰਾਹੁਲ ਪੁੱਤਰ ਬਿੱਟੂ,ਮਲਕੀਤ ਸਿੰਘ ਪੁੱਤਰ ਬੁੱਧ ਸਿੰਘ ਵਾਸੀਅਨ ਧਰਮਕੋਟ ਥਾਣਾ ਗੜ੍ਹਦੀਵਾਲਾ ਨੇ ਆਪਣੇ ਆਪਣੇ ਦਸਤੀ ਹਥਿਆਰਾਂ ਸਮੇਤ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਅਤੇ ਉਸਦੀ ਪਤਨੀ ਸਰਬਜੀਤ ਕੌਰ ਨਾਲ ਕੁੱਟਮਾਰ ਕੀਤੀ ਹੈ।
ਪੁਲਸ ਨੇ ਕੁੱਟਮਾਰ ਕਰਨ ਵਾਲੇ 9 ਲੋਕਾਂ ਤੇ ਧਾਰਾ 323, 324,452,148,149 ਭ/ਦ ਅਧੀਨ ਮਾਮਲਾ ਦਰਜ ਕੀਤਾ ਹੈ। 



Related posts

Leave a Reply