ਕਨੇਡਾ ਭੇਜਣ ਦੇ ਨਾਂ ਤੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪਿਤਾ-ਪੁੱਤਰ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 3 ਜਨਵਰੀ ( ਅਸ਼ਵਨੀ ) :- ਕਨੇਡਾ  ਭੇਜਣ ਦੇ ਨਾਂ ਤੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ  ਪਿਤਾ-ਪੁੱਤਰ  ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਕਮਲਜੀਤ ਕੋਰ ਪੁੱਤਰੀ ਸੁਖਜਿੰਦਰ ਸਿੰਘ ਵਾਸੀ ਪਿੰਡ ਨਾਥਪੁਰ(ਕਾਦੀਆਂ) ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸਤਨਾਮ ਸਿੰਘ ਪੁੱਤਰ ਬਾਵਾ ਸਿੰਘ ਅਤੇ ਬਾਵਾ ਸਿੰਘ ਪੁੱਤਰ ਭਗਤ ਸਿੰਘ ਵਾਸੀਆਨ ਪਿੰਡ ਸੈਣਪੁਰ  ਵੱਲੋਂ ਉਸ ਨੂੰ ਅਤੇ ਉਸ ਦੇ ਪਤੀ ਸੁਖਜਿੰਦਰ ਸਿੰਘ ਨੂੰ ਕਨੇਡਾ ਭੇਜਣ ਲਈ 4 ਲੱਖ 50 ਹਜ਼ਾਰ ਰੁਪਏ ਲਏ ਸਨ ਪਰ ਉਕਤ ਨੇ ਨਾ ਤਾਂ ਉਂਨਾਂ ਦੋਵਾ ਨੂੰ ਕਨੇਡਾ ਭੇਜੀਆਂ ਅਤੇ ਨਾ ਹੀ ਉਸ ਪਾਸੋ ਲਏ ਹੋਏ ਪੈਸੇ ਵਾਪਿਸ ਕੀਤੇ । ਹਰਪਿੰਦਰ ਸਿੰਘ  ਨੇ ਦਸਿਆਂ ਕਿ ਕਮਲਜੀਤ ਕੋਰ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਪਿਤਾ-ਪੁੱਤਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।


Related posts

Leave a Reply