ਸਟੇਟ ਬੈਂਕ ਆਫ ਇੰਡੀਆ ਵਿੱਚ ਗਾਰਡ ਅਤੇ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਤੇ ਮਾਮਲਾ ਦਰਜ


ਗੁਰਦਾਸਪੁਰ 30 ਅਗਸਤ ( ਅਸ਼ਵਨੀ ) : ਸਟੇਟ ਬੈਂਕ ਆਫ ਇੰਡੀਆ ਵਿੱਚ ਗਾਰਡ ਅਤੇ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 2 ਲੱਖ 60 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋ ਮਾਮਲਾ ਦਰਜ ਕੀਤਾ ਗਿਆ ਹੈ।ਜਗਤਾਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਕੋਟਲੀ ਬਾਬਲਾ ਥਾਣਾ ਫਤਿਹਗੜ ਚੂੜੀਆਂ ਬਟਾਲਾ,ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਰਾਹੀ ਦਸਿਆ ਕਿ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੋਲਾਵਾਲ ਥਾਣਾ ਵੈਰੋਨੰਗਲ ਜਿਲਾ ਤਰਨ ਤਾਰਨ ਜੋ ਕਿ ਫੌਜ ਵਿੱਚੋ 2015 ਵਿੱਚ ਰਿਟਾਇਰ ਹੋਇਆ ਸੀ ਅਤੇ ਉਸ ਨਾਲ ਚੰਗੀ ਜਾਣ ਪਛਾਣ ਸੀ।

01 ਜੁਲਾਈ 2019 ਨੂੰ ਗੁਰਮੀਤ ਸਿੰਘ ਨੇ ਉਸ ਨੂੰ ਅਤੇ ਉਸਦੇ ਦੋਸਤ ਸੁਖਚੈਨ ਸਿੰਘ ਵਾਸੀ ਕੋਟਲੀ ਬਾਬਲਾ ਨੂੰ ਸਟੇਟ ਬੈਂਕ ਆਫ ਇੰਡੀਆ ਵਿੱਚ ਉਸ ਨੂੰ  ਗਾਰਡ ਅਤੇ ਉਸਦੇ ਦੋਸਤ ਸੁਖਚੈਨ ਸਿੰਘ ਨੂੰ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 2,60,000/-ਰੁਪਏ ਦੀ ਠੱਗੀ ਮਾਰੀ ਹੈ।ਇਸੇ ਤਰਾਂ ਗੁਰਮੀਤ ਸਿੰਘ ਨੇ 10/11 ਹੋਰ ਵਿਅਕਤੀਆਂ ਨੂੰ ਵੀ ਵੱਖ-ਵੱਖ ਮਹਿਕਮਿਆਂ ਵਿੱਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਨਾਂ ਨਾਲ ਵੀ ਕਥਿਤ ਤੋਰ ਤੇ ਠੱਗੀ ਮਾਰੀ ਹੈ ਅਤੇ ਜਾਅਲੀ ਦਸਤਾਵੇਜ ਤਿਆਰ ਕਰਕੇ ਨਿਯੁਕਤੀ ਪੱਤਰ ਵੀ ਦਿੱਤੇ ਹਨ।ਜਾਂਚ ਅਧਿਕਾਰੀ ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦਸਿਆ ਕਿ ਪੁਲਿਸ ਵਲੋ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ !

Related posts

Leave a Reply