ਘਰ ਜਾ ਰਹੇ ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ ‘ਚ ਗੜ੍ਹਦੀਵਾਲਾ ਨਿਵਾਸੀ ਤੇ ਮਾਮਲਾ ਦਰਜ

ਗੜ੍ਹਦੀਵਾਲਾ 15 ਅਕਤੂਬਰ (ਚੌਧਰੀ): ਸਥਾਨਕ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਵਾਰਡ ਨੰਬਰ 8 ਮਹੁੱਲਾ ਚੌਧਰੀਆਂ ਗੜਦੀਵਾਲਾ ਥਾਣਾ ਗੜਦੀਵਾਲਾ (ਉਮਰ ਕਰੀਬ 76 ਸਾਲ) ਕਿਹਾ ਕਿ 9 ਨਵੰਬਰ ਨੂੰ ਵਕਤ ਕਰੀਬ ਸ਼ਾਮ 12 ਵਜੇ  ਮੈਂ ਪੱਪੇ ਦੀ ਚੱਕੀ ਗੜਦੀਵਾਲ ਟਾਂਡਾ ਰੋਡ ਤੋਂ ਆਪਣੇ ਸਾਈਕਲ ਤੇ ਦਾਣਿਆਂ ਦੀ ਪਿਸਾਈ ਕਰਾਉਣ ਲਈ ਛੱਡ ਕੇ ਵਾਪਸ ਘਰ ਨੂੰ ਆ ਰਿਹਾ ਸੀ ਤਾ ਜਦੋਂ ਤਹਿਸੀਲ ਗੜ੍ਹਦੀਵਾਲ ਦੀ ਬੈਕ ਸਾਈਡ ਨਜਦੀਕ ਪੁੱਜਾ ਤਾ ਪੂਰਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗੜ੍ਹਦੀਵਾਲ ਆਪਣੀ ਐਕਟਿਵਾ ਪਰ ਆਇਆ ਸਕੂਟਰੀ ਅੱਗੇ ਲਗਾ ਕੇ ਉਸਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਗੜ੍ਹਦੀਵਾਲਾ ਪਲਿਸ ਨੇ ਗੁਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੂਰਨ ਸਿੰਘ ਤੇ ਧਾਰਾ 341,323, 506 ਭ/ਦ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply