ਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾਂ ਤੇ 8 ਲੱਖ ਰੁਪਏ ਠੱਗਣ ਦੇ ਦੋਸ਼ ‘ਚ ਦੋ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) : ਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾ ਤੇ 8 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰਤਾਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਦਬੁਰਜੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸੁਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਅਵਾਨ ਅਤੇ ਮੁਹੰਮਦ ਮੁਸਲਮਾਨ ਵਾਸੀ ਦਿੱਲੀ ਨੇ ਉਸ ਦੀ ਲੜਕੀ ਕਿਰਨਦੀਪ ਕੋਰ ਨੂੰ ਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾ ਤੇ 8 ਲੱਖ ਰੁਪਏ ਲਏ ਸਨ।

ਪਰ ਉਕਤ ਨੇ ਉਸ ਦੀ ਬੇਟੀ ਦਾ ਜਾਅਲੀ ਵੀਜ਼ਾ ਤਿਆਰ ਕਰਕੇ ਦੇ ਦਿੱਤਾ ਅਤੇ ਨਾ ਤਾਂ ਉਸ ਦੀ ਬੇਟੀ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਉਸ ਪਾਸੋਂ ਲਏ ਹੋਏ ਪੈਸੇ ਵਾਪਿਸ ਕੀਤੇ ਗਏ ਇਸ ਸ਼ਿਕਾਇਤ ਦੀ ਜਾਂਚ ੳਪ ਪੁਲਿਸ ਕਪਤਾਨ ਪੀ ਬੀ ਆਈ ਹੋਮੋਸਾਿੲਡ ਫਰਾਸਿਸ ਗੁਰਦਾਸਪੁਰ ਵਲੋ ਕਰਨ ੳਪਰਾਂਤ ਦੇ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply