ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਇੱਕ ਕਾਬੂ

ਗੁਰਦਾਸਪੁਰ 16 ਦਸੰਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 95 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਹਾਇਕ ਸਬ ਇੰਸਪੈਕਟਰ ਸੋਮ ਪਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਪੁਰਾਣੀ ਸਬਜ਼ੀ ਮੰਡੀ ਮੋੜ ਤੋਂ ਅਮਿੱਤ ਕੁਮਾਰ ਪੁੱਤਰ ਮੇਜਰ ਸੋਮ ਨਾਥ ਵਾਸੀ ਸੰਗਲ਼ ਪੁਰਾ ਰੋਡ ਗੁਰਦਾਸਪੁਰ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਉਸ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋ 95 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਹੋਈਆਂ ।

Related posts

Leave a Reply