ਡੀ ਟੀ ਐਫ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫਦ ਏ.ਸੀ.ਪੀ ਗੜਸ਼ੰਕਰ ਨੁੂੰ ਮਿਲਿਆ

                        
ਗੈਰ ਸਮਾਜੀ ਅਨਸਰਾਂ ਤੇ ਜਲਦੀ ਹੀ ਨੱਥ ਪਾਉਣ ਦਾ ਦਿੱਤਾ ਭਰੋਸਾ 
           
ਗੜਸ਼ੰਕਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਦੀ ਅਗਵਾਈ  ਹੇਠ ਅਧਿਆਪਕਾਂ ਦਾ ਇੱਕ ਵਫਦ  ਏ.ਸੀ.ਪੀ ਤੁਸ਼ਾਰ ਗੁਪਤਾ ਨੁੂੰ ਮਿਲਿਆ । ਵਫਦ ਵਲੋਂ ਇਲਾਕੇ ਚ ਪਿਛਲੇ ਲੰਬੇ ਸਮੇਂ ਤੋ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾ ਅਤੇ ਅਧਿਆਪਕ ਅਮਰ ਸਿੰਘ ਨੂੰ ਸ਼ਾਮ ਸਮੇਂ ਗੈਰ ਸਮਾਜੀ ਅਨਸਰਾਂ ਵਲੋ ਘੇਰਨ ਵਾਰੇ ਗਲਬਾਤ ਕਰਦਿਆਂ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਵਫਦ ਨੁੂੰ ਏ.ਸੀ ਪੀ ਤੁਸ਼ਾਰ ਗੁਪਤਾ ਵਲੋ ਭਰੋਸਾ ਦਵਾਇਆ ਗਿਆ ਕਿ ਜਿਹਨਾਂ  ਖੇਤਰਾਂ ਵਿੱਚ ਪਿਛਲੇ ਸਮੇ ਤੋਂ  ਇਹ ਘਟਨਾਵਾਂ ਵਾਪਰ ਰਹੀਆਂ ਨੇ ਉਸ ਖੇਤਰ ਚ ਪੁਲਿਸ ਦੀ ਪੈਟਰੋਲਿੰਗ ਵਧਾ ਦਿੱਤੀ ਜਾਵੇਗੀ ਅਤੇ ਜਲਦੀ ਹੀ ਇਹਨਾਂ ਗੈਰ ਸਮਾਜੀ ਅਨਸਰਾਂ ਤੇ ਕਾਬੂ ਪਾਇਆ ਜਾਵੇਗਾ। ਇਸ ਸਮੇ ਵਫਦ ਵਿੱਚ ਡੀ ਟੀ ਐਫ ਆਗੂ ਮੁਕੇਸ਼ ਕੁਮਾਰ, ਹੰਸ ਰਾਜ ਗੜਸ਼ੰਕਰ, ਜਸਪਾਲ ਸ਼ੌੰਕੀ, ਗੁਰਦੇਵ ਸਿੰਘ ਢਿੱਲੋਂ, ਅਮਰ ਸਿੰਘ, ਹਰਪਿੰਦਰ ਸਿੰਘ, ਸੱਤਪਾਲ ਕਲੇਰ, ਮਨਜੀਤ ਬੰਗਾ ਆਦਿ ਹਾਜਰ ਸਨ ।

Related posts

Leave a Reply