ਸ਼ਹੀਦ ਦੇ ਨਾਂ ਤੇ ਕਮਿਊਨਿਟੀ ਹਾਲ ਬਣਾਉਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਭੇਜੀ 5 ਲੱਖ ਰੁਪਏ ਦੀ ਗ੍ਰਾਂਟ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵੱਲੋਂ ਪੰਚਾਇਤ ਨੂੰ ਭੇਂਟ


ਗੜ੍ਹਦੀਵਾਲਾ 25 ਅਕਤੂਬਰ (ਚੌਧਰੀ) : ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਭੇਜੀ ਪੰਜ ਲੱਖ ਰੁਪਏ ਦੀ ਗ੍ਰਾੰਟ ਪਿੰਡ ਰਾਜੂ ਦਵਾਖਰੀ ਦੀ ਪੰਚਾਇਤ ਨੂੰ ਸ਼ਹੀਦ ਕੁਲਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਦੀ ਹਾਜਰੀ ਵਿੱਚ ਸ਼ਹੀਦ ਦੇ ਨਾਂ ਤੇ ਕਮਿਊਨਿਟੀ ਹਾਲ ਬਣਾਉਣ ਲਈ ਭੇਂਟ ਕੀਤੀ। ਇਸ ਮੋਕੇ ਸੰਜੀਵ ਮਨਹਾਸ ਨੇ ਕਿਹਾ ਕਿ ਪਿਛਲੇ ਦਿਨੀਂ ਦੇਸ਼ ਦੀ ਸੇਵਾ ਕਰਦੇ ਹੋਏ ਸਰਦਾਰ ਕੁਲਦੀਪ ਸਿੰਘ ਸ਼ਹੀਦ ਹੋ ਗਏ ਸਨ । ਸ਼ਹੀਦ ਕੁਲਦੀਪ ਸਿੰਘ ਦੀ ਯਾਦ ਵਿੱਚ ਕਮਿਊਨਿਟੀ ਹਾਲ ਬਣਾਉਣ ਲਈ ਪਿੰਡ ਦੀ ਪੰਚਾਇਤ ਨੇ ਸੋਮ ਪ੍ਰਕਾਸ਼ ਜੀ ਤੋਂ ਮੰਗ ਕੀਤੀ ਸੀ ਜਿਸ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੇ 5 ਲੱਖ ਰੁਪਏ ਐੱਮ ਪੀ ਲੈਂਡ ਵਿੱਚੋ ਰਿਲੀਜ਼ ਕੀਤੇ ਹਨ। ਸ਼ਹੀਦ ਕੁਲਦੀਪ ਸਿੰਘ ਦੀ ਮਾਤਾ ਦੀ ਹਾਜਰੀ ਵਿੱਚ ਪਿੰਡ ਦੀ ਪੰਚਾਇਤ ਨੂੰ ਸੰਜੀਵ ਮਨਹਾਸ ਨੇ ਸੈਕਸ਼ਨ ਗ੍ਰਾੰਟ ਦੇ ਪੱਤਰ ਤਕਸੀਮ ਕੀਤੇ ।ਇਸ ਮੌਕੇ ਕੈਪਟਨ ਕਰਨ ਸਿੰਘ,ਮੰਡਲ ਪ੍ਰਧਾਨ ਟਾਂਡਾ ਅਮਿਤ ਤਲਵਾੜ,ਰਣਜੀਤ ਸਿੰਘ ਸਰਪੰਚ ਵਰਿੰਦਰਜੀਤ ਸਿੰਘ,ਸ਼ਹੀਦ ਦੀ ਮਾਤਾ ਮਨਜੀਤ ਕੌਰ, ਭਰਾ ਸੁਰਿੰਦਰ ਸਿੰਘ, ਪੰਚ ਹਜਾਰਾਂ ਸਿੰਘ,ਪੰਚ ਬਲਜੀਤ ਸਿੰਘ,ਸਤਵਿੰਦਰ ਸਿੰਘ ਲਾਡੀ ਆਦਿ ਹਾਜਰ ਸਨ।

Related posts

Leave a Reply