ਸੁਰ ਸਾਗਰ ਸੰਗੀਤ ਸਦਨ ਜਵਾਲੀ ਵਲੋਂ ਚੰਬਾ ਹਿਮਾਚਲ ਪ੍ਰਦੇਸ਼  ਵਿਖੇ ਇਕ ਵਿਸ਼ਾਲ ਕਵੀ ਦਰਬਾਰ, ਹਿਮਾਚਲ ਅਤੇ ਪੰਜਾਬ ਦੇ  9 ਕਵੀਆਂ ਨੇ ਆਪਣੀਆਂ ਰਚਨਾਵਾਂ ਪੜੀਆਂ

ਚੰਬਾ, ਹਿਮਾਚਲ ਪ੍ਰਦੇਸ਼ (ਬਲਵਿੰਦਰ ਬਾਲਮ ) ਸੁਰ ਸਾਗਰ ਸੰਗੀਤ ਸਦਨ ਜਵਾਲੀ ਵਲੋਂ ਹਾਰਮਨੀ ਕਾਟੇਜ ਚੁਬਾੜੀ ਜਿਲਾ ਚੰਬਾ ਹਿਮਾਚਲ ਪ੍ਰਦੇਸ਼  ਵਿਖੇ ਇਕ ਵਿਸ਼ਾਲ ਕਵੀ ਦਰਬਾਰ ਸ੍ਰੀ ਸਲੀਮ ਫਰੀਦ ਕਵੀ ਤੇ ਲੇਖਕ  ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਹਿਮਾਚਲ ਅਤੇ ਪੰਜਾਬ ਦੇ  9 ਕਵੀਆਂ ਨੇ ਆਪਣੀਆਂ ਰਚਨਾਵਾਂ ਪੜੀਆਂ ।ਸਭ ਤੋਂ ਪਹਿਲਾਂ ਰਾਮ ਸਿੰਘ ਨੇ ਸਾਰੇ ਕਵੀਆਂ ਨੂੰ ਜੀ ਆਇਆਂ ਕਿਹਾ ਅਤੇ ਅਪਨਾ ਗੀਤ ਪੇਸ਼ ਕੀਤਾ ।

ਪੂਰਨ ਚੰਦ ਨੇ ਅਪਨੇ ਗੀਤ ਵਿੱਚ ਪੌਂਗ ਡੈਮ ਤੋਂ ਉਜੜੇ ਲੋਕਾਂ ਦਾ ਦਰਦ ਬਿਆਨਿਆ । ਰਾਜ਼ ਗੁਰਦਾਸਪੁਰੀ ਨੇ ਕਿਸਾਨੀ ਅੰਦੋਲਨ ਤੇ ਇਕ ਡਿਊਟ ਗੀਤ ਤੇ ਗ਼ਜ਼ਲ ਕਹਿ ਕੇ ਵਾਹ ਵਾਹ ਖੱਟੀ । ਸਲੀਮ ਫਰੀਦ ਨੇ ਹੋਲੀ ਤੇ ਭਾਵਪੂਰਤ ਕਵਿਤਾ ਸੁਨਾਈ । ਪਾਲ ਗੁਰਦਾਸਪੁਰੀ ਨੇ ਵੀ ਅਪਨੀਆਂ ਦੋ ਪੁਖਤਾ ਗ਼ਜ਼ਲਾਂ ਬੜੇ ਪਿਆਰੇ ਅੰਦਾਜ਼ ਵਿੱਚ ਕਹੀਆਂ ।

ਬਿਸ਼ਨ ਦਾਸ ਨੇ ਅਪਨਾ ਗੀਤ ਸੁਰੀਲੀ ਆਵਾਜ਼ ਚ ਕਹਿ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ।

ਅਸੋਕ ਚਿੱਤਰਕਾਰ ਨੇ ਵੀ ਅਪਨੀ ਗ਼ਜ਼ਲ ਸੁਣਾ ਕੇ ਦਾਦ ਲਈ । ਸਤਨਾਮ ਸਿੰਘ ਨੇ ਵੀ ਅਪਨੇ ਕੁਝ ਸ਼ੇਅਰ ਵਧੀਆ ਅੰਦਾਜ਼ ਵਿਚ ਪੜੇ । ਅਨਿਲ ਸ਼ਰਮਾ ਨੇ ਵੀ ਅਪਨੇ ਵਡਮੁੱਲੇ ਵਿਚਾਰ ਪੇਸ਼ ਕੀਤੇ ਤੇ ਅਗਲੇ ਕਵੀ ਦਰਬਾਰ ਚ ਕਵਿਤਾ ਕਹਿਣ ਦਾ ਵਾਅਦਾ ਕੀਤਾ । ਰਾਮ ਸਿੰਘ ਨੇ ਕਵੀਆਂ ਨੂੰ ਵਾਰੋ ਵਾਰੀ ਪੇਸ਼ ਕਰਨ ਕੰਮ ਬਾਖੂਬੀ ਨਿਭਾਇਆ । ਅਖੀਰ ਵਿੱਚ ਸਲੀਮ ਫਰੀਦ ਦੇ ਪਰਿਵਾਰ ਨੇ ਕਵੀਆਂ ਨੂੰ ਸਵਾਦਿਸ਼ਟ ਖਾਣਾ ਖੁਆ ਕੇ ਅਲਵਿਦਾ ਕੀਤਾ ।

Related posts

Leave a Reply