ਪ੍ਰਿੰ.ਹੇਮਰਾਜ ਸਪੋਰਟਸ ਕਲੱਬ ਡੱਫਰ ਦੇ ਬੈਨਰ ਥੱਲੇ ਮਾਨਗੜ੍ਹ ਟੋਲਪਲਾਜ਼ੇ ਤੋਂ ਭਾਰੀ ਗਿਣਤੀ ਕਿਸਾਨ ਦਿੱਲੀ ਲਈ ਹੋਏ ਰਵਾਨਾ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 68 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 15 ਦਸੰਬਰ (ਚੌਧਰੀ) : ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 68ਵੇਂ ਦਿਨ ਇਲਾਕੇ ਦੇ ਕਿਸਾਨਾਂ ਵਲੋਂ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਧਰਨੇ ਦੌਰਾਨ ਮੈਨੇਜਰ ਫਕੀਰ ਸਿੰਘ ਸਹੋਤਾ,ਦਵਿੰਦਰ ਸਿੰਘ ਚੋਹਕਾ,ਅਮਰਜੀਤ ਸਿੰਘ ਮਾਹਲ,ਡਾ ਸ਼ਮਿੰਦਰ ਸਿੰਘ ਲਾਖਾ ਆਦਿ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਕਾਲੇ ਕਾਨੂੰਨਾਂ ਨੂੰ ਬਣਾ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕੀਤਾ ਗਿਆ ਹੈ,ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਵਾਰ ਵਾਰ ਮੀਟਿੰਗਾਂ ਕਰਕੇ ਉਕਤ ਮਸਲਿਆਂ ਦਾ ਹੱਲ ਨਾ ਕੱਢ ਕੇ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨੀ ਦਾ ਨਿਰਾਦਰ ਕੀਤਾ ਹੈ।ਇਸ ਮੌਕੇ ਉਨਾਂ ਕਿਹਾ ਕਿ ਜੱਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤੱਦ ਤੱਕ ਕਿਸਾਨਾਂ ਦਾ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਤੋਂ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਪਰਤਣਗੇ।

ਇਸ ਮੌਕੇ  ਪ੍ਰਿੰਸੀਪਲ ਹੇਮਰਾਜ ਸਪੋਰਟਸ ਕਲੱਬ ਡੱਫਰ ਦੇ ਬੈਨਰ ਥੱਲੇ ਮਾਨਗੜ੍ਹ ਟੋਲਪਲਾਜ਼ੇ ਤੋਂ ਭਾਰੀ ਗਿਣਤੀ ਕਿਸਾਨਾਂ ਦਾ ਜੱਥਾ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਲਈ ਰਵਾਨਾ ਹੋਇਆ।ਜਿਸ ਵਿੱਚ ਇੱਕ ਟਰਾਲੀ ਅਤੇ ਇੱਕ ਬੱਸ ਸ਼ਾਮਲ ਸੀ। ਇਸ ਜੱਥੇ ਵਿੱਚ ਪ੍ਰਿੰਸੀਪਲ ਹੇਮਰਾਜ ਸਪੋਰਟਸ ਕਲੱਬ ਡੱਫਰ ਦੇ ਪ੍ਰਧਾਨ ਮੈਨੇਜਰ ਫਕੀਰ ਸਿੰਘ ਸਹੋਤਾ,ਜਨਰਲ ਸਕੱਤਰ ਪ੍ਰਿ. ਹੇਮਰਾਜ ਸਪੋਰਟਸ ਕਲੱਬ, ਬਲਜਿੰਦਰ ਸਿੰਘ ਪਿੱਕੀ, ਮਾਸਟਰ ਗੁਰਪਾਲ ਸਿੰਘ ਸਹੋਤਾ, ਸਰਪੰਚ ਦਲਜੀਤ ਸਿੰਘ ਸ਼ਾਲਾਪੁਰ, ਪ੍ਰਗਟ ਸਿੰਘ ਰੰਧਾਵਾ,ਮਨਜੀਤ ਸਿੰਘ ਖਾਨਪੁਰ, ਦਵਿੰਦਰ ਸਿੰਘ ਚੌਹਕਾ,ਕਰਮਜੀਤ ਸਿੰਘ ਰਾਜੂ, ਗੁਰਪ੍ਰੀਤ ਸਿੰਘ ਸਹੋਤਾ,ਮਨਪ੍ਰੀਤ ਸਿੰਘ ਰੰਧਾਵਾ, ਤੇਜਪਾਲ ਸਿੰਘ ਟਿੰਕੂ, ਗੁਰਜੀਤ ਸਿੰਘ ਕਾਲਾ,ਹਰਦੀਪ ਸਿੰਘ ਕੁਲਾਰ, ਜਸਕਰਨ ਸਿੰਘ ਚੰਡੀਦਾਸ,ਜੋਤੀ ਪਨਵਾਂ,ਜਿੰਪਾ ਰੰਧਾਵਾ,ਲੱਖੀ ਰੰਧਾਵਾ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਰਵਾਨਾ ਹੋਏ । 

Related posts

Leave a Reply