ਮੰਤਰੀ ਸੁਲਤਾਨਾ ਦੇ ਘਰ ਦੇ ਬਾਹਰ ਲਗਾਤਾਰ ਚੱਲ ਰਹੇ ਮੋਰਚੇ ਵਿੱਚ ਵੱਡੀ ਗਿਣਤੀ ‘ਚ ਵਰਕਰ ਕਰਨਗੇ ਸ਼ਮੂਲੀਅਤ : ਧਨੋਆ,ਰਾਣਾ


ਗੜ੍ਹਦੀਵਾਲਾ,18 ਜਨਵਰੀ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੂੰ 26 ਦੀ ਬ੍ਰਾਂਚ ਗੜ੍ਹਦੀਵਾਲਾ ਦੀ ਮੀਟਿੰਗ ਯੂਨੀਅਨ ਪ੍ਰਧਾਨ ਦਰਸ਼ਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਜਨਰਲ ਸਕੱਤਰ ਰਨਦੀਪ ਸਿੰਘ ਧਨੋਆ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਲ ਸਪਲਾਈ ਵਰਕਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਵਾਸਤੇ ਮਹਿਕਮੇ ਦੀ ਮੰਤਰੀ ਰਜੀਆ ਸੁਲਤਾਨਾ ਦੇ ਘਰ ਦੇ ਬਾਹਰ ਮਲੇਰਕੋਟਲਾ ਵਿਖੇ ਜੋ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਮੋਰਚਾ ਚੱਲ ਰਿਹਾ ਹੈ ਉਸ ਵਿੱਚ ਗੜ੍ਹਦੀਵਾਲਾ ਬ੍ਰਾਂਚ ਦੇ ਸਾਰੇ ਵਰਕਰ 22 ਜਨਵਰੀ ਨੂੰ ਅਪਣੀ ਸ਼ਮੂਲੀਅਤ ਕਰਨਗੇ ਤਾਂ ਜੋ ਵਰਕਰਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਮਨਵਾਇਆ ਜਾ ਸਕੇ। ਇਸ ਮੌਕੇ ਤੇ ਸੰਦੀਪ ਕੁਮਾਰ ਮੀਤ ਪ੍ਰਧਾਨ, ਜਗਦੀਸ਼ ਸਿੰਘ ਧੁੱਗਾ ਖਜਾਨਚੀ, ਹਰਜੀਤ ਸਿੰਘ, ਦਿਲਬਾਗ ਸਿੰਘ, ਕੁਲਜੀਤ ਸਿੰਘ, ਸ਼ੁਸ਼ੀਲ ਸ਼ਰਮਾ, ਹਰਬਖਸ਼ ਰਾਏ, ਕੁਲਵਿੰਦਰ ਸਿੰਘ ਅਟਵਾਲ, ਮਨਿੰਦਰ ਸਿੰਘ ਬਾਹਗਾ ਸਮੇਤ ਹੋਰ ਸਾਥੀ ਹਾਜਰ ਸਨ। 



Related posts

Leave a Reply