ਵੱਡੀ ਗਿਣਤੀ ਵਿਚ ਪਿੰਡ ਰਾਮਟਟਵਾਲੀ ਦੇ ਨੌਜਵਾਨਾਂ ਨੇ “ਆਪ” ਦਾ ਫੜਿਆ ਪੱਲਾ

ਗੜ੍ਹਦੀਵਾਲਾ 20 ਅਗਸਤ (ਚੌਧਰੀ) : ਆਮ ਆਦਮੀ ਪਾਰਟੀ ਦੇ ਆਗੂ ਹਰਮੀਤ ਸਿੰਘ ਔਲਖ ਵਲੋਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਸਿਲਸਿਲਾ ਲਗਾਤਾਰ ਰਫ਼ਤਾਰ ਨਾਲ ਚਲ ਰਿਹਾ ਹੈ। ਅੱਜ ਗੜ੍ਹਦੀਵਾਲਾ ਦੇ ਨਜ਼ਦੀਕ ਪੈਂਦੇ ਪਿੰਡ ਰਾਮਟਟਵਾਲੀ ਦੇ ਪਰਿਵਾਰਾਂ ਦੇ ਨੋਜੁਵਾਨ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ “ਆਪ” ਵਿਚ ਸ਼ਾਮਿਲ ਹੋਏ।ਇਸ ਮੌਕੇ ਹਰਮੀਤ ਸਿੰਘ ਅੋਲਖ ਨੇ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਨੇ ਦਿੱਲੀ ਵਿਚ ਜੋ ਕਿਹਾ ਉਹ ਕਰਕੇ ਦਿਖਾਇਆ ਹੈ ਇਹ ਹੀ ਕਾਰਣ ਹੈ ਕਿ ਨੌਜਵਾਨ ਅਤੇ ਹਰ ਵਰਗ ਦੇ ਲੋਕ “ਆਪ” ਨਾਲ ਜੁੜ ਰਹੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਅਤੇ ਲੋਕ ਹੁਣ ਤੋਂ ਹੀ “ਆਪ” ਦੀ ਸਰਕਾਰ ਬਣਾ ਕੇ ਇਸ ਬਦਲਾਵ ਲਈ ਤਿਆਰ ਦਿਖਾਈ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਰਾਮਟਟਵਾਲੀ ਦੇ ਸੂਝਵਾਨ ਨੌਜੁਵਾਨਾ ਦੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ।ਇਸ ਮੌਕੇ ਹਰਪ੍ਰੀਤ ਸਿੰਘ,ਦਿਲਬਾਗ ਸਿੰਘ,ਸੰਦੀਪ ਸੈਣੀ,ਸਤਨਾਮ ਸਿੰਘ, ਰੋਹਿਤ ਕੁਮਾਰ,ਸੰਦੀਪ ਕੁਮਾਰ,ਪਰਮਿੰਦਰ ਸਿੰਘ,ਮਨਵੀਰ ਸਿੰਘ, ਜਗਨਿੰਦਰ ਸਿੰਘ,ਮਨਜਿੰਦਰ ਸਿੰਘ,ਰਮੇਸ਼ ਮਸਤੀਵਾਲ,ਤਰਨਜੀਤ ਸਿੰਘ ਅਤੇ ਰਣਬੀਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply