ਗੜ੍ਹਦੀਵਾਲਾ ‘ਚ ਵੱਡਾ ਹਾਦਸਾ ਹੋਣੋਂ ਟਲਿਆ,ਟਰਾਲੀ ਤੇ ਲੱਦੀ ਪਰਾਲੀ ਨੂੰ ਲੱਗੀ ਅੱਗ

ਗੜਦੀਵਾਲਾ 21 ਅਕਤੂਬਰ (ਚੌਧਰੀ) : ਮੰਗਲਵਾਰ ਸਵੇਰੇ ਕਰੀਬ 11 ਵਜੇ ਗੜ੍ਹਦੀਵਾਲਾ ਦਾਣਾ ਮੰਡੀ ਰੋਡ ਨਜ਼ਦੀਕ ਸ਼ਮਸ਼ਾਨਘਾਟ ਤੇਜਾ ਰਹੀ ਟਰਾਲੀ ਤੇ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਇਹ ਟਰਾਲੀ ਗੁੱਜਰ ਭਾਈਚਾਰੇ ਦੇ ਵਿਅਕਤੀ ਮੌਜਦੀਨ ਦੀ ਸੀ, ਜਿਸਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹ ਪਰਾਲੀ ਲੈ ਕੇ ਦਾਣਾ ਮੰਡੀ ਕੋਲ ਪੈਂਦੇ ਉਨ੍ਹਾਂ ਦੇ ਡੇਰੇ ਲੈ ਕੇ ਆ ਰਹੇ ਸੀ ਤਾਂ ਰਸਤੇ ਚ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੇ ਤਾਂ ਰੋਡ ਉੱਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਦੇ ਸੁਪਾਰਕ ਹੋਣ ਨਾਲ ਟਰਾਲੀ ਤੇ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਟਰੈਕਟਰ ਚਾਲਕ ਅਬਾਦੀ ਵਾਲੀ ਜਗ੍ਹਾ ਤੋਂ ਟਰੈਕਟਰ ਦੋੜਾ ਕੇ ਖੁੱਲ੍ਹੇ ਖੇਤ ਵਿਚ ਲੈ ਗਿਆ, ਜਿੱਥੇ ਪਰਾਲੀ ਢੇਰ ਕਰ ਦਿੱਤੀ।

Related posts

Leave a Reply