BREAKING.. ਗੜ੍ਹਦੀਵਾਲਾ ਪਾਲ ਢਾਬਾ ਦੇ ਸਾਹਮਣੇ ਹੋਈ ਦੁਰਘਟਨਾ ਚ ਸਕੂਟਰੀ ਸਵਾਰ ਵਿਅਕਤੀ ਹੋਈ ਮੌਤ

ਗੜਦੀਵਾਲਾ 6 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ) : ਅੱਜ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਹੋਈ ਇਕ ਦੁਰਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਿਟਾਇਰਡ ਫੌਜੀ ਗੁਰਬਚਨ ਸਿੰਘ ਪੁੱਤਰ ਸੁੰਦਰ ਸਿੰਘ ਨਿਵਾਸੀ ਬਲਾਲਾ ਆਪਣੀ ਸਕੂਟਰੀ ਵਿਚ ਤੇਲ ਪਾਉਣ ਲਈ ਪੈਟਰੋਲ ਪੰਪ ਤੇ ਜਾ ਰਿਹਾ ਸੀ। ਜਿਸ ਵਿੱਚ ਕਿਸੀ ਗੱਡੀ ਦੀ ਟੱਕਰ ਵੱਜਣ ਨਾਲ ਗੰਭੀਰ ਜਖਮੀ ਹੋ ਗਿਆ। ਮੌਕੇ ਤੇ ਹਾਜਰ ਲੋਕਾਂ ਵਲੋਂ ਸਰਕਾਰੀ ਹਸਪਤਾਲ ਦਸੂਹਾ ਵਿਖੇ ਲੈ ਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦਿੱਤਾ। ਖਬਰ ਲਿਖੇ ਜਾਣ ਤੱਕ ਦੁਰਘਟਨਾ ਦੀ ਸਹੀ ਜਾਣਕਾਰੀ ਨਹੀਂ ਮਿਲ ਪਾਈ। ਗੜਦੀਵਾਲਾ ਪੁਲਿਸ ਘਟਨਾ ਦੀ ਜਾਂਚ ਵਿਚ ਜੱਟ ਗਈ ਹੈ।

Related posts

Leave a Reply