57 ਬੋਤਲਾਂ ਨਜਾਇਜ ਸ਼ਰਾਬ ਸਮੇਤ ਇਕ ਕਾਬੂ


ਗੁਰਦਾਸਪੁਰ 20 ਜਨਵਰੀ ( ਅਸ਼ਵਨੀ ) :- 57 ਬੋਤਲਾਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਜੈ ਸਿੰਘ ਸਹਾਇਕ ਸਬ ਇੰਸਪੈਕਟਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਅਤੇ ਆਬਕਾਰੀ ਵਿਭਾਗ ਦੇ ਸਟਾਫ਼ ਸਮੇਤ ਗਸ਼ਤ ਕਰ ਰਿਹਾ ਸੀ ਕਿ ਮੁਖ਼ਬਰ ਦੀ ਸੂਚਨਾ ਤੇ ਪੁੱਲ ਮਾਨਕੋਰ ਸਿੰਘ ਵਿਖੇ ਵਹੀਕਲਾ ਨੂੰ ਰੋਕ ਕੇ ਚੈੱਕ ਕਰ ਰਹੇ ਸਨ ਤਾਂ ਪੰਡੋਰੀ ਵਾਲੀ ਸਾਈਡ ਤੋਂ ਇਕ ਇਨੋਵਾ ਗੱਡੀ ਨੰਬਰ ਪੀ ਬੀ 11 ਏ ਜੀ 9988 ਆਈ ਜਿਸ ਨੂੰ ਗੁਰਪਾਲ ਸਿੰਘ ਪੁੱਤਰ ਪਿਆਰਾਂ ਸਿੰਘ ਵਾਸੀ ਪਿੰਡ ਕੀੜੀ ਅਫ਼ਗ਼ਾਨਾਂ ਚਲਾ ਰਿਹਾ ਸੀ ਨੂੰ ਕਾਬੂ ਕਰਕੇ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਇਸ ਵਿੱਚੋਂ 57 ਬੋਤਲਾਂ ਸ਼ਰਾਬ ਠੇਕਾ ਮਾਰਕਾ ਆਰ ਸੀ ਬਰਾਮਦ ਹੋਈ । ਪੁਲਿਸ ਵੱਲੋਂ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply