ਲੋਕ ਇਨਸਾਫ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਟੌਪ ਸਿਟੀ ਕਲੋਨੀ ਬਟਾਲਾ ਵਿਚ ਹੋਈ ਸੰਪਨ


ਬਟਾਲਾ 30ਅਗਸਤ( ਸੰਜੀਵ ਨਈਅਰ/ਅਵਿਨਾਸ਼) : ਲੋਕ ਇਨਸਾਫ ਪਾਰਟੀ ਦੀ ਮੀਟਿੰਗ ਟੋਪ ਸਿਟੀ ਕਲੋਨੀ ਬਟਾਲਾ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਸਮਾਜ ਸੇਵੀ ਅਤੇ ਕਲੋਨੀ ਦੇ ਮੋਹਤਬਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਫਕਰ ਹੈ ਕਿ ਜਿਵੇਂ ਪੰਜਾਬ ਦੇ ਮਸੀਹਾ ਅਤੇ ਕਿਸਾਨਾਂ ਨੂੰ ਹੱਕ ਦਵਾਉਣ ਲਈ ਸੰਘਰਸ਼ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਲੋਕਾਂ ਲਈ ਲੜਾਈ ਲੜਦੇ ਹਨ।

ਇਸੇ ਤਰ੍ਹਾਂ ਹੀ ਬਟਾਲਾ ਹਲਕੇ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਜੇ ਤੇ੍ਰਹਨ ਲੋਕਾਂ ਦੇ ਦਿਲਾਂ ਦੀ ਧੜਕਨ ਬਣ ਰਹੇ ਹਨ ਅਤੇ ਹਰ ਗ਼ਰੀਬ ਵਰਗ ਲਈ ਲੜਾਈ ਲੜ ਰਹੇ ਹਨ। ਇਸ ਕਰਕੇ ਅੱਜ ਅਸੀ ਪ੍ਰਧਾਨ ਤੇ੍ਰਹਨ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਹਲਕਾ ਬਟਾਲਾ ਦੀ ਮਜ਼ਬੂਤੀ ਲਈ ਤੇ੍ਰਹਨ ਦੇ ਹਰ ਸੰਘਰਸ਼ ਨਾਲ ਸ਼ਾਮਲ ਹੋ ਕੇ ਜੋ ਗ਼ਰੀਬ ਕਿਸਾਨ ਅਤੇ ਲੋਕਾਂ ਨੂੰ ਦੋਵੇ ਹੱਥੀ ਰਵਾਇਤੀ ਪਾਰਟੀਆਂ ਰਾਹੀਂ ਲੁੱਟਿਆ ਜਾ ਰਿਹਾ ਹੈ ਉਸ ਦਾ ਵਿਰੋਧ ਕਰਾਂਗੇ।

ਇਸ ਵਿਚ ਹਰਦੀਪ ਸਿੰਘ ਪਿੰਡ ਮਸਾਣੀਆਂ, ਗੁਰਮੀਤ ਸਿੰਘ ਫੋਜੀ ਟੌਪ ਸਿਟੀ ਕਲੋਨੀ ਪ੍ਰਧਾਨ, ਜਗਜੀਤ ਸਿੰਘ ਮਠਾਰੂ, ਡਾ. ਰਜਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ, ਇੰਦਰਜੀਤ ਕੌਸ਼ਲ, ਬਲਜੀਤ ਸਿੰਘ ਛੀਨਾ, ਸਾਭੀ ਮਸੀਹ ਅਤੇ ਵਰਿੰਦਰ ਸਿੰਘ ਬਾਜਵਾ ਆਦਿ ਹਾਜ਼ਰ ਸਨ। ਇਸ ਮੌਕੇ ਬਟਾਲਾ ਸਿਟੀ ਪ੍ਰਧਾਨ ਸ਼ਮੀ ਕੁਮਾਰ, ਮੁਖਵੰਤ ਸਿੰਘ ਬਸਰਾ ਸਿਵਲ ਮੰਡਲ ਪ੍ਰਧਾਨ, ਨਰਿੰਦਰ ਸਿੰਘ ਲੱਖੋਰਾ, ਸਿਵਲ ਮੰਡਲ ਜਨਰਲ ਸੈਕਟਰੀ ਭਗਵੰਤ ਸਿੰਘ, ਵਾਰਡ ਪ੍ਰਧਾਨ ਮਨਦੀਪ ਕੁਮਾਰ, ਬਟਾਲਾ ਸਿਟੀ ਮੀਤ ਪ੍ਰਧਾਨ ਤਰੁਣ ਕੁਮਾਰ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਕਿਲ੍ਹਾ ਟੇਕ ਸਿੰਘ ਹਾਜ਼ਰ ਸਨ।

Related posts

Leave a Reply