2,3 ਅਤੇ 6 ਸਾਲਾਂ ਛੋਟੇ ਬੱਚਿਆਂ ਸਮੇਤ ਕੁੱਲ 8 ਲੋਕ ਆਏ ਕੋਰੋਨਾ ਦੀ ਲਪੇਟ ਚ

ਗੁਰੂਹਰਸਹਾਏ 29 ਅਗਸਤ (ਬਲਦੇੇੇਵ ਸਿੰਘ ਵੜਵਾਲ) : ਪੰਜਾਬ ਵਿਚ ਲਗਾਤਾਰ ਕਰੋਣਾ ਮਰੀਜ਼ਾ ਦੀ ਗਿਣਤੀ ਵਧਦੀ ਜਾ ਰਹੀ ਹੈ ਇਸੇ ਤਰ੍ਹਾਂ ਜੇ ਗੱਲ ਕਰੀਏ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੀ ਤਾਂ ਗੁਰੂਹਰਸਹਾਏ ਵਿਚ ਵੀ ਲਗਾਤਾਰ ਕਰੋਣਾ ਮਰੀਜ਼ ਵੱਧ ਰਹੇ ਨੇ ਜੋਕਿ ਸ਼ਹਿਰ ਵਾਸੀਆਂ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਤਾਜ਼ਾ ਆਂਕੜਿਆਂ ਅਨੁਸਾਰ ਅੱਜ ਗੁਰੂਹਰਸਹਾਏ ਸ਼ਹਿਰ ਵਿਚ ਕੁਲ 8 ਕੋਰੋਣਾ ਪਾਜੀਟਿਵ ਮਰੀਜ਼ ਪਾਏ ਗਏ ਹਨ। ਜਿਨ੍ਹਾਂ ਵਿਚ 3 ਛੋਟੇ ਛੋਟੇ ਬੱਚੇ ਵੀ ਸ਼ਾਮਿਲ ਹਨ।ਮਿਲੀ ਜਾਣਕਾਰੀ ਅਨੁਸਾਰ ਇਕ 6 ਸਾਲਾਂ ਬੱਚਾ ਭੰਡਾਰੀ ਸਟ੍ਰੀਟ ਗੁਰੂਹਰਸਹਾਏ,ਦੋ 3 ਸਾਲਾਂ ਬੱਚੇ ਮਾਡਲ ਟਾਊਨ ਗੁਰੂਹਰਸਹਾਏ,ਇਕ 35 ਸਾਲਾਂ ਔਰਤ ਭੰਡਾਰੀ ਸਟ੍ਰੀਟ ਗੁਰੂਹਰਸਹਾਏ,ਇਕ 35 ਸਾਲਾਂ ਪੁਰਸ਼ ਮਾਡਲ ਟਾਊਨ ਗੁਰੂਹਰਸਹਾਏ,ਇਕ 30 ਸਾਲਾਂ ਔਰਤ ਮਾਡਲ ਟਾਊਨ ਗੁਰੂਹਰਸਹਾਏ,ਇਕ 60 ਸਾਲਾਂ ਪੁਰਸ਼ ਮਾਡਲ ਟਾਊਨ ਗੁਰੂਹਰਸਹਾਏ,ਇਕ 35 ਸਾਲਾਂ ਔਰਤ ਮਾਡਲ ਟਾਊਨ ਗੁਰੂਹਰਸਹਾਏ ਕਰੋਣਾ ਪੋਸਟੀਵ ਪਾਏ ਗਏ ਨੇ ਇਨ੍ਹਾਂ ਪੋਸਟੀਵ ਆਏ ਮਰੀਜ਼ਾ ਦਾ ਸਹਿਤ ਵਿਭਾਗ ਵਲੋ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਇੱਥੇ ਇਹ ਦੱਸਣਯੋਗ ਹੈ ਕਿ ਗੁਰੂਹਰਸਹਾਏ ਸ਼ਹਿਰ ਵਿਚ ਵੱਧ ਰਹੇ ਕਰੋਣਾ ਮਾਮਲਿਆਂ ਦਾ ਮੁੱਖ ਕਾਰਨ ਲੋਕਾਂ ਦੀ ਲਾਪਰਵਾਹੀ ਹੈ ਸ਼ਹਿਰ ਦੇ ਲੋਗ ਬਿਨਾ ਵਜ੍ਹਾ ਤੋਂ ਘਰਾਂ ਤੋਂ ਬਾਹਰ ਨਿਕਲਦੇ ਹਨ ਅਤੇ ਘਰ ਤੋਂ ਬਾਹਰ ਨਿਕਲਣ ਸਮੇਂ ਆਪਣੇ ਮੂੰਹ ਤੇ ਮਾਸਕ ਵੀ ਨਹੀਂ ਲਗਾਂਦੇ ਸ਼ਹਿਰ ਵਿਚ 5% ਲੋਗ ਹੋਣਗੇ ਜੋ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀਆਂ ਪਾਲਣਾ ਕਰਦੇ ਹੋਣਗੇl

Related posts

Leave a Reply