ਵਕੀਲ਼ ਹਰਦੇਵ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਦੇ ਐਡੀਸ਼ਨਲ ਮੈਨੇਜਰ ਬਣਨ ਤੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ : ਰਮਦਾਸਪੁਰ ਟਕਸਾਲ


ਗੜ੍ਹਦੀਵਾਲਾ 15 ਸਤੰਬਰ (ਚੌਧਰੀ / ਪ੍ਰਦੀਪ ਕੁੁਮਾਰ) : ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਵਲੋਂ ਭਾਈ ਸਾਹਿਬ ਭਾਈ ਹਰਦੇਵ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਡੀਸ਼ਨਲ ਮੈਨੇਜਰ ਬਣਨ ਤੇ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਵਾਸੀ ਗਿਆਨੀ ਤਰਲੋਚਨ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਪੁੱਤਰ ਹਨ ਭਾਈ ਸਾਹਿਬ ਭਾਈ ਹਰਦੇਵ ਸਿੰਘ,ਗਿਆਨੀ ਤਰਲੋਚਨ ਸਿੰਘ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੁੰਦਿਆਂ ਜੋ ਸੇਵਾਵਾਂ ਪੰਥ ਨੂੰ ਦਿੱਤੀਆ ਉਹ ਆਪਣੇ ਆਪ ਵਿੱਚ ਲਾਸਾਨੀ ਸਨ।ਉਹਨਾਂ ਦੁਆਰਾ ਨਿਭਾਈਆਂ ਗਈਆਂ ਸੇਵਾਵਾਂ ਨੂੰ ਅੱਗੇ ਵਧਾਉਣ ਲਈ ਭਾਈ ਸਾਹਿਬ ਭਾਈ ਹਰਦੇਵ ਸਿੰਘ ਜੀ ਦਿਨ ਰਾਤ ਪੰਥ ਨੂੰ ਸੇਵਾਵਾਂ ਦੇਣਗੇ,ਇਹ ਸਾਡਾ ਵਿਸ਼ਵਾਸ ਹੈ।

ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਵਲੋਂ ਰਮਦਾਸਪੁਰ ਟਕਸਾਲ ਦੇ ਸੇਵਾਦਾਰ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਅਤੇ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਵਲੋਂ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਖੁਸ਼ੀ ਦੇ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਡਾ ਹਰਮਿੰਦਰ ਸਿੰਘ ਸਹਿਜ,ਗਿਆਨੀ ਆਤਮਾ ਸਿੰਘ ਧੂਤ ਖੁਰਦ,ਭਾਈ ਜਸਵਿੰਦਰ ਸਿੰਘ ਧੁੱਗਾ,ਗਿਆਨੀ ਖੁਸ਼ਵੰਤ ਸਿੰਘ ਸੋਹਲਪੁਰ,ਡਾਕਟਰ ਹਰਜੀਤ ਸਿੰਘ ,ਗਿਆਨੀ ਕਸ਼ਮੀਰ ਸਿੰਘ ਕਾਦਰ,ਜਤਿੰਦਰ ਸਿੰਘ ਨੂਰਪੁਰੀ,ਗਿਆਨੀ ਕਰਮਜੀਤ ਸਿੰਘ ਨੂਰਪੁਰੀ,ਕਵੀ ਚੈਨ ਸਿੰਘ ਚੱਕਰਵਰਤੀ,ਰਸ਼ਪਾਲ ਸਿੰਘ ਪਾਲ,ਜ਼ਮੀਰ ਅਲੀ ਜ਼ਮੀਰ,ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਦੀਵਾਨਾ ਅਤੇ ਅੰਤਰਰਾਸ਼ਟਰੀ ਧਾਰਮਿਕ ਰਾਜ ਕਵੀ ਸਵ: ਚਰਨ ਸਿੰਘ ਸਫਰੀ ਵਲੋਂ ਸੁਖਜੀਵਨ ਸਿੰਘ ਸਫਰੀ ਯੁਵਾ ਪੰਜਾਬੀ ਪੰਥਕ ਕਵੀ ਸ਼ਾਮਲ ਹਨ।

Related posts

Leave a Reply