BREAKING.. ਗੜ੍ਹਦੀਵਾਲਾ ਖੇਤਰ ‘ਚ 6570 ਐਮ.ਐਲ ਨਜ਼ਾਇਜ ਸਰਾਬ ਸਮੇਤ ਇਕ ਔਰਤ ਕਾਬੂ


ਗੜਦੀਵਾਲਾ,2 ਜਨਵਰੀ (ਚੌਧਰੀ ) ਪੁਲਸ ਵਲੋਂ 6570 ਐਮ.ਐਲ. ਨਜਾਇਜ ਸਰਾਬ ਸਮੇਤ ਇਕ ਔਰਤਾ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕਰਨ ਦਾ ਸਮਾਚਾਰ ਮਿਲਿਆ ਹੈ।ਥਾਣਾ ਗੜਦੀਵਾਲਾ ਦੇ ਮੁਖ ਪੁਲਸ ਅਫਸਰ ਬਲਵਿੰਦਰਪਾਲ ਨੇ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ ਏ.ਐਸ.ਆਈ.ਅਨਿਲ ਕੁਮਾਰ ਪੁਲਿਸ ਪਾਰਟੀ ਸਮੇਤ ਗਸਤ-ਬਾ ਚੈਕਿੰਗ ਦੇ ਸਬੰਧ ਵਿੱਚ ਪਿੰਡ ਜੀਆ ਸਹੋਤਾ ਤੋਂ ਅੰਬਾਲਾ ਜੱਟਾਂ ਨੂੰ ਜਾ ਰਹੇ ਸਨ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਰਮਜੀਤ ਕੌਰ ੳਰਫ ਨਿੱਕੀ ਪਤਨੀ ਲਖਵੀਰ ਸਿੰਘ ਵਾਸੀ ਜੌਹਲਾਂ ਆਪਣੇ ਘਰ ਦੇ ਪਿਛਲੇ ਪਾਸੇ ਖਾਲੀ ਹਵੇਲੀ ਵਿਚ ਸ਼ਰਾਬ ਵੇਚਦੀ ਹੈ।ਗੜਦੀਵਾਲਾ ਪੁਲਸ ਵਲੋਂ ਘਰ ਦੇ ਪਿਛਲੇ ਪਾਸੇ ਹਵੇਲੀ ਤੇ ਰੇਡ ਮਾਰੀ ਤਾਂ ਪਰਮਜੀਤ ਕੌਰ ਉਰਫ ਨਿੱਕੀ ਸ਼ਰਾਬ ਵਾਲੀ ਕੈਨੀ ਪਕੜ ਰੱਖੀ ਸੀ। ਪੁਲਸ ਨੇ ਪਰਮਜੀਤ ਕੌਰ ਨਿੱਕੀ ਨੂੰ ਕਾਬੂ ਕਰਕੇ ਪਲਾਸਟਿਕ ਕੈਨੀ ਦੀ ਤਲਾਸੀ ਲਈ ਤਾਂ ਉਸ ਵਿਚ 6570 ਐਮ.ਐਲ.ਨਜਾਇਜ਼ ਸਰਾਬ ਬਰਾਮਦ ਹੋਈ। ਗੜਦੀਵਾਲਾ ਪੁਲਸ ਨੇ ਉਕਤ ਔਰਤ ਖਿਲਾਫ ਆਬਕਾਰੀ ਐਕਟ 61-1-14 ਅਧੀਨ ਥਾਣਾ ਗੜਦੀਵਾਲਾ ਵਿਖੇ ਮਾਮਲਾ ਦਰਜ ਕੀਤਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related posts

Leave a Reply