ਮੁਕੇਰੀਆਂ ਦੇ ਪਿੰਡ ਮਾਖੇ ਦੇ ਨੌਜਵਾਨ ਨੇ ਸੈਨਾ ‘ਚ ਲੈਫਟੀਨੈਂਟ ਬਣਕੇ ਹਲਕੇ ਅਤੇ ਜਿਲਾ ਹੁਸ਼ਿਆਰਪੁਰ ਦਾ ਨਾਮ ਕੀਤਾ ਰੋਸ਼ਨ

(ਰੋਹਿਤ ਠਾਕੁਰ ਦੇ ਲੈਫ਼ਟੀਨੈਂਟ ਬਨਣ ਤੇ ਸਟਾਰ ਲਗਾਉਂਦੇ ਹੋਏ ਮਾਤਾ ਕੁਸ਼ਮ ਅਤੇ ਪਿਤਾ ਸੁਖਦੇਵ ਸਿੰਘ)

ਦਸੂਹਾ 13 ਦਸੰਬਰ (ਚੌਧਰੀ) : ਉਪ ਮੰਡਲ ਮੁਕੇਰੀਆਂ ਦੇ ਪਿੰਡ ਮਾਖਾ ਦੇ ਨਿਵਾਸੀ ਸਾਬਕਾ ਸੈਨਿਕ ਸੁਖਦੇਵ ਸਿੰਘ ਅਤੇ ਮਾਤਾ ਕੁਸ਼ਮ ਦੇ ਹੋਣਹਾਰ ਪੁੱਤਰ ਰੋਹਿਤ ਠਾਕੁਰ ਦੇ ਭਾਰਤੀ ਫੌਜ ਵਿੱਚ ਲੇਫ਼ਟੀਨੇੰਟ ਬਨਣ ਤੇ ਪਿੰਡ ਮਾਖਾ ਅਤੇ ਨਾਲ ਲਗਦੇ ਪੂਰੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ਲਈ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ।ਲੈਫ਼ਟੀਨੈਂਟ ਬਨਣ ਉਪਰੰਤ ਅੱਜ ਪਿੰਡ ਪੁਹੰਚਣ ਤੇ ਨੌਜਵਾਨ ਰੋਹਿਤ ਠਾਕੁਰ ਦਾ ਬੈਂਡ ਵਾਜਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ।ਇਸ ਦੌਰਾਨ ਗੱਲਬਾਤ ਕਰਦਿਆਂ ਲੈਫਟੀਨੈਂਟ ਰੋਹਿਤ ਠਾਕੁਰ ਨੇ ਦੱਸਿਆ ਕਿ ਮੇਰੀ ਇਸ ਵੱਡੀ ਪ੍ਰਾਪਤੀ ਲਈ ਮੇਰੇ ਮਾਤਾ ਪਿਤਾ ਅਤੇ ਮੇਰੇ ਸਕੂਲ ਅਧਿਅਪਕਾਂ ਦਾ ਵੱਡਾ ਯੋਗਦਾਨ ਹੈ।ਮੇਰੇ ਪਿਤਾ ਇੱਕ ਸਾਬਕਾ ਸੈਨਿਕ ਹੋਣ ਕਰਕੇ ਉਨ੍ਹਾਂ ਦੀ ਇਹ ਖਵਾਇਸ਼ ਸੀ ਕਿ ਮੈਂ ਆਰਮੀ ਵਿੱਚ ਜਾਵਾਂ ਤੇ ਮੈਂ ਕੋਈ ਚੰਗਾ ਰੈਂਕ ਪ੍ਰਾਪਤ ਕਰਾਂ।ਮੈਨੂੰ ਅੱਜ ਵੱਡਾ ਗਰਬ ਇਸ ਗੱਲ ਦਾ ਹੈ ਕਿ ਮੈਂ ਆਪਨੇ ਮਾਤਾ ਜੀ ਪਿਤਾ ਜੀ ਦੇ ਦੇਖੇ ਸੁਪਨੇ ਨੂੰ ਸਖ਼ਤ ਮਿਹਨਤ ਤੋਂ ਬਾਅਦ ਪੂਰਾ ਕੀਤਾ।

(ਲੈਫ਼ਟੀਨੈਂਟ ਰੋਹਿਤ ਠਾਕੁਰ ਦੇ ਪਿੰਡ ਮਾਖਾ ਵਿਖੇ ਪਹੁੁੰਚਣ ਤੇ ਭਰਵਾਂ ਸਵਾਗਤ ਕਰਦੇ ਹੋਏ ਪਿੰਡ ਨਿਵਾਸੀ ਤੇ ਪਰਿਵਾਰ)

ਆਪਣੀ ਸਿੱਖਿਆ ਸਬੰਧੀ ਦੱਸਦੇ ਹੋਏ ਉਹਨ੍ਹਾਂ ਕਿਹਾ ਕਿ ਮੈਂ ਆਪਣੀ 5ਵੀ ਕਲਾਸ ਦੀ ਪੜ੍ਹਾਈ ਆਰਮੀ ਸਕੂਲ ਉੱਚੀ ਬੱਸੀ ਤੋਂ ਕਰਨ ਉਪਰੰਤ ਸੈਨਿਕ ਸਕੂਲ ਕਪੂਰਥਲਾ ਲਈ ਟੈਸਟ ਦਿਤਾ ਅਤੇ ਸਫ਼ਲ ਹੋਣ ਤੇ ਮੈਂ +2 ਤੱਕ ਦੀ ਪੜ੍ਹਾਈ ਉੱਥੇ ਹੀ ਕੀਤੀ।ਉਸ ਤੋਂ ਬਾਅਦ 2017 ਵਿੱਚ ਐਨ ਡੀ ਏ ਦੇ ਖੜਕ ਬਾਸਲਾ(ਪੂਨੇ) ਵਿੱਖੇ ਦਾਖ਼ਲਾ ਲਿਆ ਜਿੱਥੇ ਸਖ਼ਤ ਪ੍ਰੀਖਿਆਵਾਂ ਵਿੱਚੋਂ ਲੰਘਣ ਤੋਂ ਬਾਦ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਦੇਹਰਾਦੂਨ ਵਿੱਖੇ ਇੱਕ ਸਾਲ ਦੀ ਆਈ ਐਮ ਏ ਕਰਨ ਤੋਂ ਬਾਅਦ ਮੈਨੂੰ ਲੈਫਟੀਨੈਂਟ ਬਨਣ ਦਾ ਮਾਣ ਹਾਸਿਲ ਹੋਇਆ, ਅਤੇ ਅੱਜ ਵੱਡਾ ਮਾਣ ਹੈ ਕਿ ਮੈਂ ਆਪਣੇ ਮਾਤਾ ਜੀ ਪਿਤਾ ਜੀ ਦੇ ਦੇਖੇ ਗਏ ਸੁਪਨੇ ਨੂੰ ਪੂਰਾ ਕਰ ਸਕਿਆ।

12 ਦਿਸੰਬਰ 2020 ਨੂੰ ਦੇਹਰਾਦੂਨ ਵਿੱਖੇ ਹੋਈ ਪਾਸਸਿੰਗ ਆਊਟ ਪਰੇਡ ਤੋਂ ਬਾਦ ਲੈਫਟੀਨੈਂਟ ਰੋਹਿਤ ਠਾਕੁਰ ਨੂੰ ਰੈਂਕ ਉਸਦੇ ਮਾਤਾ ਜੀ ਅਤੇ ਪਿਤਾ ਜੀ ਨੇ ਲਗਾਇਆ। ਅੱਜ ਪਿੰਡ ਪੁਹੰਚਣ ਤੇ ਲੈਫਟੀਨੈਂਟ ਰੋਹਿਤ ਠਾਕੁਰ ਦਾ ਬੈਂਡ ਵਾਜ਼ਿਆਂ ਨਾਲ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ।ਪਰਿਵਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਸਨ।ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਮੈਬਰ ਜੰਗੀ ਲਾਲ ਮਹਾਜਨ, ਠਾਕੁਰ ਵਿਕਰਮ ਸਿੰਘ, ਜਰਨੈਲ ਸਿੰਘ, ਬਲਬੀਰ ਸਿੰਘ, ਲੰਬਰਦਾਰ ਰਣਬੀਰ ਸਿੰਘ, ਦਯਾ ਰਾਮ, ਦਿਨੇਸ਼ ਠਾਕੁਰ, ਜਤਿੰਦਰ ਰਾਣਾ, ਹਿਤੇਸ਼ ਰਾਣਾ ਤੋਂ ਇਲਾਵਾ ਹੋਰ ਹਾਜ਼ਿਰ ਸਨ।

Related posts

Leave a Reply