BREAKING.. ਗੜ੍ਹਦੀਵਾਲਾ ਖੇਤਰ ‘ਚ ਇੱਕ ਨੌਜਵਾਨ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ

ਗੜ੍ਹਦੀਵਾਲਾ 22 ਦਸੰਬਰ (ਚੌਧਰੀ) : ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸ: ਬਲਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਥਾਨਕ  ਪੁਲਿਸ ਵਲੋਂ ਗਸਤ ਦਾ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖੀ ਇੰਸ:ਬਲਵਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਬਰਾਏ ਗਸ਼ਤ ਅਤੇ ਚੈਕਿੰਗ ਸੱਕੀ ਪੁਰਸ਼ਾਂ ਦੇ ਸਬੰਧ ਵਿੱਚ ਗੜ੍ਹਦੀਵਾਲਾ ਤੋਂ ਪਿੰਡ ਚੌਹਕਾ,ਰੂਪੋਵਾਲ, ਰਮਦਾਸਪੁਰ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਚੋਹਕਾ ਮੋੜ ਤੋਂ ਥੋੜਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਂਦਲ ਆਉਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖਕੇ ਆਪਣੇ ਪਹਿਨੇ ਹੋਏ ਲੋਅਰ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਲਿਫਾਫਾ ਵਜਨਦਾਰ ਕੱਢਕੇ ਆਪਣੇ ਖੱਬੇ ਹੱਥ ਸੜਕ ਦੇ ਕਿਨਾਰੇ ਘਾਹ ਵਿੱਚ ਸੁੱਟ ਦਿੱਤਾ।

ਪੁਲਿਸ ਪਾਰਟੀ ਵਲੋਂ ਸੁੱਕ ਪੈਣ ਤੇ ਉੱਕਤ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਪਹੁੰਚਾਣ ਪੁੱਛੀ ਉਸਨੇ ਆਪਣਾ ਨਾਮ ਮਨਿੰਦਰ ਕੁਮਾਰ ਉਰਫ ਮਨੀ ਪੁੱਤਰ ਹਰਜਿੰਦਰ ਕੁਮਾਰ ਵਾਸੀ ਵਾਰਡ ਨੰ.-11 ਮੁਹੱਲਾ ਬਾਲਮੀਕ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਦੱਸੀ। ਜਦੋਂ ਪੁਲਿਸ ਪਾਰਟੀ ਵਲੋਂ ਉੱਕਤ ਨੌਜਵਾਨ ਦੇ ਸੁੱਟੇ ਕਾਲੇ ਰੰਗ ਦੇ ਮੋਮੀ ਵਜ਼ਨਦਾਰ ਲਿਫਾਫੇ ਨੂੰ ਖੋਲਕੇ ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਗੜ੍ਹਦੀਵਾਲਾ ਪੁਲਿਸ ਵਲੋਂ ਮਨਿੰਦਰ ਕੁਮਾਰ ਉਰਫ਼ ਮਨੀ ਨੂੰ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਜੁਰਮ 22- 61- 85 ਐਨ.ਡੀ.ਪੀ. ਐਸ ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਇੰਸ.ਬਲਵਿੰਦਰ ਪਾਲ ਨੇ ਦੱਸਿਆ ਕਿ ਉੱਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਵੀ ਗੰਭੀਰਤਾਂ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।

Related posts

Leave a Reply