ਆਮ ਆਦਮੀ ਪਾਰਟੀ ਬਲਾਕ ਦਸੂਹਾ ਵਲੋਂ ਕਿਸਾਨ ਮਜਦੂਰ ਵਪਾਰੀ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਦਸੂਹਾ 13 ਜਨਵਰੀ (ਚੌਧਰੀ) : ਦਸੂਹਾ ਦੇ ਬੱਲਗਨ ਚੌਂਕ ਚ ਆਮ ਆਦਮੀ ਪਾਰਟੀ ਬਲਾਕ ਦਸੂਹਾ ਵਲੋਂ ਕੇਂਦਰ ਦੀ ਸਰਕਾਰ ਵਲੋਂ ਬਣਾਏ ਕਿਸਾਨ ਮਜਦੂਰ ਵਪਾਰੀ ਵਿਰੋਧੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ ਇਸ ਸਮੇਂ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਚ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਸਮੇਂ ਐਡਵੋਕੇਟ ਘੁੰਮਣ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਿਸਾਨਾਂ ਅਤੇ ਹਰੇਕ ਆਮ ਲੋਕਾਂ ਦੇ ਹਿੱਤ ਦੀ ਆਵਾਜ਼ ਚੁੱਕਣ ਵਾਲੀ ਪਾਰਟੀ ਹੈ ਅਤੇ ਇਸ ਅੰਦੋਲਨ ਵਿੱਚ ਵੀ ਆਪ ਪਾਰਟੀ ਨੇ ਅੱਗੇ ਹੋ ਕੇ ਅਹਿਮ ਰੋਲ ਅਦਾ ਕੀਤਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੇ ਇਸ ਵਾਰ ਲੋਹੜੀ ਦੀ ਸ਼ਾਮ ਕਿਸਾਨਾਂ ਦੇ ਨਾਲ ਮਨਾੳਣ ਦਾ ਫੈਸਲਾ ਕੀਤਾ ਸੀ ਜਿਸ ਕਰਕੇ ਅੱਜ ਵੱਖ ਵੱਖ ਪਿੰਡ ਵਿਚ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆ ਜਾ ਰਹੀਆਂ ਨੇ ਕਿਉਂਕਿ ਮੋਦੀ ਦੀ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਕਿਸਾਨ ਮਜਦੂਰਾਂ ਦਾ ਹੱਕ ਖੋਹਣ ਦਾ ਯਤਨ ਕੀਤਾ ਹੈ ਜਿਸ ਵਿੱਚ ਉਹ ਕਦੀ ਵੀ ਕਾਮਯਾਬ ਨਹੀਂ ਹੋਵੇਗਾ ਕਿਉਂਕਿ ਭਾਜਪਾ ਦੇਸ਼ ਵਿਰੋਧੀ ਪਾਰਟੀ ਹੈ ਜਿਸ ਨੇ ਦੇਸ਼ ਦਾ ਨੁਕਸਾਨ ਕੀਤਾ ਹੈ ਇਸ ਸਮੇ ਬਿਕਰਮ ਸਿੰਘ ਸੰਧੂ, ਕਰਨੈਲ ਸਿੰਘ ਖਾਲਸਾ, ਦਿਲਬਾਗ ਸਿੰਘ ਗਾਲੋਵਾਲ, ਅਮਰਪ੍ਰੀਤ ਸਿੰਘ ਖਾਲਸਾ, ਹਰਵਿੰਦਰ ਕਾਹਲੋਂ, ਹਰਮਿੰਦਰ ਸਿੰਘ ਫੌਜੀ, ਬਾਊ ਸਤੀਸ਼ ਕੁਮਾਰ, ਸੁਖਵਿੰਦਰ ਇੰਦੂ, ਕਮਲਪ੍ਰੀਤ ਹੈਪੀ, ਵਿਕਰਾਂਤ ਸਿੰਘ, ਸਾਬੀ ਬਾਜਵਾ, ਜਤਿੰਦਰ ਸਿੰਘ ਬਾਜਵਾ,ਗਗਨ ਚੀਮਾ ਵੀ ਹਾਜ਼ਰ ਸਨ।

Related posts

Leave a Reply