ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਜਿੱਤ ਪ੍ਰਾਪਤ ਕਰਨਗੇ: ਜਸਵੀਰ ਸਿੰਘ ਰਾਜਾ

ਗੜ੍ਹਦੀਵਾਲਾ ਤੋਂ ਆਮ ਆਦਮੀ ਪਾਰਟੀ ਦੇ 4 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ 

ਗੜ੍ਹਦੀਵਾਲਾ, 4 ਫ਼ਰਵਰੀ ( CHOUDHARY / PARDEEP SHARMA ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲੋਂ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਦੀ ਅਗਵਾਈ ਹੇਠ ਸਬ-ਤਹਿਸੀਲ ਗੜ੍ਹਦੀਵਾਲਾ ਵਿਖੇ ਬਣਾਏ ਗਏ ਨਾਮਜ਼ਦਗੀ ਸੈਂਟਰ ‘ਚ ਪੁੱਜ ਕੇ ਨਾਮਜ਼ਦਗੀ ਪੱਤਰ ਚੋਣ ਰਿਟਰਨਿੰਗ ਅਫਸਰ ਕਮ  ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਕੋਲ ਦਾਖਲ ਕਰਵਾਏ ਗਏ। ਇਸ ਮੌਕੇ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਵਾਰਡ ਨੰਬਰ-04 ਪਰਮਜੀਤ ਸਿੰਘ ਚੱਢਾ, ਵਾਰਡ ਨੰਬਰ-09 ਮਮਤਾ ਵਾਰਡ ਨੰਬਰ-10  ਸੁਰਿਦਰ ਪਾਲ ਵਾਰਡ ਨਬੰਰ-11ਗੁਰਮੁੱਖ ਸਿੰਘ ਆਦਿ 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਜਿੱਤਪ੍ਰਾਪਤ ਕਰਕੇ ਸ਼ਹਿਰ ਨੂੰ ਵਧੀਆਂ ਸੇਵਾਵਾਂ ਦੇਣ ਲਈ ਪਹਿਲਕਦਮੀ ਕਰਨਗੇ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਜਿਸ ਨਾਲ ਇਨ੍ਹਾਂ ਚੋਣਾ ਦੌਰਾਨ ਲੋਕਾਂ ਆਮ ਆਦਮੀ ਪਾਰਟੀ ਅੱਗੇ ਲਿਆਉਣ ਲਈ ਹੰਭਲਾ ਮਾਰਨਗੇ। ਇਸ ਮੌਕੇ ਹਰਭਜਨ ਸਿੰਘ ਢੱਟ, ਕੁਲਦੀਪ ਸਿੰਘ ਮਿੰਟੂ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ,ਜਸਵੀਰ ਸਿੰਘ, ਹਰਵਿੰਦਰ ਸਿੰਘ ,ਚੰਦਨ ਕੁਮਾਰ,ਚਮਨ ਲਾਲ, ਮਨਜੀਤ ਕੌਰ, ਸੋਨੀਆ ਸੰਦੀਪ ਕੁਮਾਰ ਆਦਿ ਹਾਜ਼ਰ ਸਨ।

Related posts

Leave a Reply