ਵੱਡੀ ਖ਼ਬਰ : ਵਿਸ਼ੇਸ਼ ਸੈਸ਼ਨ ਦੇ ਅੱਜ ਪਹਿਲਾ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਸੈਸ਼ਨ ਵਿਚ ਹਿੱਸਾ ਲੈਣ ਲਈ ਕਾਲੇ ਰੰਗ ਦੇ ਕੱਪੜੇ ਪਾ ਕੇ ਪਹੁੰਚੇ, ਨਾਅਰੇਬਾਜ਼ੀ ਕਰਦਿਆਂ ਪੁਤਲਾ ਵੀ ਸਾੜਿਆ

ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਅੱਜ ਪਹਿਲਾ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਸੈਸ਼ਨ ਵਿਚ ਹਿੱਸਾ ਲੈਣ ਲਈ ਕਾਲੇ ਰੰਗ ਦੇ ਕੱਪੜੇ ਪਾ ਕੇ ਪਹੁੰਚੇ ਹਨ ।

‘ਆਪ’ ਵਿਧਾਇਕਾਂ ਦੇ ਗਲੇ ਵਿੱਚ ਤਖ਼ਤੇ ਲਟਕੇ ਹੋਏ ਹਨ , ਜਿਸ ‘ਤੇ ਲਿਖਿਆ ਹੈ ,‘ ਕਿਸਾਨੀ ਅਤੇ ਮਜ਼ਦੂਰ ਨਾਲ ਗੱਲ ਕਰੋ, ਖੇਤੀ ਮਸਲੇ ਨੂੰ ਸੁਲਝਾਓ। ’ ਇਸ ਮੌਕੇ ‘ਆਪ’ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਪੁਤਲਾ ਵੀ ਸਾੜਿਆ ਗਿਆ।

ਇਸ ਦੌਰਾਨ ‘ਆਪ’ ਨੇਤਾਵਾਂ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ‘ਆਪ’ ਨੇਤਾਵਾਂ ਨੇ ਕਿਹਾ ਕਿ ਇਹ ਬਿੱਲ ਕਿਸਾਨਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦੇਵੇਗਾ, ਇਸ ਕਰਕੇ ਆਪ ਪਾਰਟੀ ਵੱਲੋਂ ਇਸ ਕਾਲੇ ਕ਼ਾਨੂਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

Related posts

Leave a Reply