LATEST: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਕਰਨ ਲਈ ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ ਅਤੇ ਜ਼ਿਲ੍ਹਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ October 17, 2020October 17, 2020 Adesh Parminder Singh ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਕਰਨ ਲਈ ਸੂਬਾ ਸਕੱਤਰ, ਸੰਯੁਕਤ ਸੂਬਾ ਸਕੱਤਰ, ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਉਪ ਇੰਚਾਰਜ ਅਤੇ ਜ਼ਿਲ੍ਹਾ ਸਕੱਤਰਾਂ ਦੀ ਸੂਚੀ ਜਾਰੀ ਕੀਤੀ ਹੈ।ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਵੱਲੋਂ ਪਾਰਟੀ ਹੈੱਡਕੁਆਟਰ ਤੋਂ ਸੂਚੀ ਜਾਰੀ ਕਰਕੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ।ਜਿਸ ਅਨੁਸਾਰ ਗਗਨਦੀਪ ਸਿੰਘ ਚੱਢਾ ਸਾਬਕਾ ਸਟੇਟ ਸੰਗਠਨ ਇੰਚਾਰਜ, ਸਾਬਕਾ ਮੈਂਬਰ ਪੰਜਾਬ ਡਾਇਲਾਗ ਕਮੇਟੀ ਅਤੇ ਪਾਰਟੀ ਬੁਲਾਰਾ ਨੂੰ ਸੂਬਾ ਸਕੱਤਰ, ਸੂਬਾ ਸੰਯੁਕਤ ਸਕੱਤਰ ਅਮਨਦੀਪ ਸਿੰਘ ਮੋਹੀ, ਧਰਮਜੀਤ ਸਿੰਘ ਅਤੇ ਅਸ਼ੋਕ ਤਲਵਾਰ ਨਿਯੁਕਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰੀ ਨਿਯੁਕਤੀਆਂ ਵਿਚ ਜ਼ਿਲ੍ਹਾ ਇੰਚਾਰਜ ਅੰਮ੍ਰਿਤਸਰ (ਸ਼ਹਿਰੀ) ਲਈ ਪਰਵਿੰਦਰ ਸੇਠੀ ਅਤੇ ਦਿਹਾਤੀ ਲਈ ਨਰੇਸ਼ ਪਾਠਕ, ਉਪ ਜ਼ਿਲ੍ਹਾ ਇੰਚਾਰਜ ਸੀਮਾ ਸੋਧੀ, ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਬਰਨਾਲਾ ਲਈ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਬਾਠ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਕਾਹਨੇ ਕੇ, ਬਠਿੰਡਾ ਲਈ ਜ਼ਿਲ੍ਹਾ ਇੰਚਾਰਜ (ਦੇਹਾਤੀ) ਗੁਰਜੰਟ ਸਿੰਘ ਸੀਬੀਆ, ਜ਼ਿਲ੍ਹਾ ਇੰਚਾਰਜ (ਸ਼ਹਿਰੀ) ਐਡਵੋਕੇਟ ਨਵਦੀਪ ਸਿੰਘ ਜੀਦਾ, ਫ਼ਰੀਦਕੋਟ ਲਈ ਜ਼ਿਲ੍ਹਾ ਇੰਚਾਰਜ ਗੁਰਦਿੱਤੀ ਸਿੰਘ ਸੇਖੋਂ, ਫ਼ਤਿਹਗੜ੍ਹ ਸਾਹਿਬ ਲਈ ਜ਼ਿਲ੍ਹਾ ਇੰਚਾਰਜ ਜਸਵਿੰਦਰ ਬਲਹਾਰਾ, ਫ਼ਾਜ਼ਿਲਕਾ ਲਈ ਜ਼ਿਲ੍ਹਾ ਇੰਚਾਰਜ ਵਰਿੰਦਰ ਸਿੰਘ ਖ਼ਾਲਸਾ, ਫ਼ਿਰੋਜ਼ਪੁਰ ਲਈ ਜ਼ਿਲ੍ਹਾ ਇੰਚਾਰਜ ਭੁਪਿੰਦਰ ਕੌਰ, ਗੁਰਦਾਸਪੁਰ ਲਈ ਜ਼ਿਲ੍ਹਾ ਇੰਚਾਰਜ (ਸ਼ਹਿਰੀ) ਪ੍ਰੀਤਮ ਸਿੰਘ ਬੱਬੂ, ਜ਼ਿਲ੍ਹਾ ਇੰਚਾਰਜ (ਦੇਹਾਤੀ) ਪ੍ਰੋ. ਸਤਨਾਮ ਸਿੰਘ, ਹੁਸ਼ਿਆਰਪੁਰ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਮੋਹਨ ਲਾਲ, ਜ਼ਿਲ੍ਹਾ ਇੰਚਾਰਜ (ਸ਼ਹਿਰੀ) ਸੰਦੀਪ ਸੈਣੀ, ਜਲੰਧਰ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਪ੍ਰਿੰਸੀਪਲ ਪ੍ਰੇਮ ਕੁਮਾਰ, ਜ਼ਿਲ੍ਹਾ ਇੰਚਾਰਜ (ਸ਼ਹਿਰੀ) ਰਾਜਵਿੰਦਰ ਕੌਰ ਥਿਆੜਾ, ਜ਼ਿਲ੍ਹਾ ਸਕੱਤਰ ਸੁਭਾਸ਼ ਸ਼ਰਮਾ, ਕਪੂਰਥਲਾ ਲਈ ਜ਼ਿਲ੍ਹਾ ਇੰਚਾਰਜ ਗੁਰਪਾਲ ਸਿੰਘ, ਲੁਧਿਆਣਾ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਹਰਭੁਪਿੰਦਰ ਸਿੰਘ ਧਰੌੜ, ਜ਼ਿਲ੍ਹਾ ਉਪ ਇੰਚਾਰਜ (ਦਿਹਾਤੀ) ਐਡਵੋਕੇਟ ਗੁਰਦਰਸ਼ਨ ਸਿੰਘ ਕੁੱਲੀ, ਸ਼ਹਿਰੀ ਲਈ ਸੁਰੇਸ਼ ਗੋਇਲ, ਮਾਨਸਾ ਲਈ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਅੱਕਾਂਵਾਲੀ, ਜ਼ਿਲ੍ਹਾ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ, ਮੋਗਾ ਲਈ ਜ਼ਿਲ੍ਹਾ ਇੰਚਾਰਜ ਸਰਪੰਚ ਹਰਮਨਜੀਤ ਸਿੰਘ, ਮੁਕਤਸਰ ਲਈ ਜ਼ਿਲ੍ਹਾ ਇੰਚਾਰਜ ਜਗਦੇਵ ਸਿੰਘ ਬਾਮ, ਜ਼ਿਲ੍ਹਾ ਸਕੱਤਰ ਸਰਬਜੀਤ ਸਿੰਘ ਹੈਪੀ, ਨਵਾਂ ਸ਼ਹਿਰ ਲਈ ਜ਼ਿਲ੍ਹਾ ਇੰਚਾਰਜ ਸ਼ਿਵ ਕਰਨ ਚੇਚੀ, ਜ਼ਿਲ੍ਹਾ ਸਕੱਤਰ ਮਨੋਹਰ ਲਾਲ ਗਾਬਾ, ਪਠਾਨਕੋਟ ਲਈ ਜ਼ਿਲ੍ਹਾ ਇੰਚਾਰਜ ਕੈਪਟਨ ਸੁਨੀਲ ਗੁਪਤਾ, ਪਟਿਆਲਾ ਲਈ ਜ਼ਿਲ੍ਹਾ ਇੰਚਾਰਜ (ਦਿਹਾਤੀ) ਮੇਘ ਚੰਦ ਸ਼ੇਰ ਮਾਜਰਾ ਅਤੇ ਸ਼ਹਿਰ ਲਈ ਜਸਬੀਰ ਗਾਂਧੀ, ਰੂਪ ਨਗਰ ਲਈ ਜ਼ਿਲ੍ਹਾ ਇੰਚਾਰਜ ਐਡਵੋਕੇਟ ਦਿਨੇਸ਼ ਚੱਢਾ, ਸੰਗਰੂਰ ਲਈ ਜ਼ਿਲ੍ਹਾ ਇੰਚਾਰਜ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਉਪ ਇੰਚਾਰਜ ਗੁਰਦੇਵ ਸਿੰਘ ਸੰਗਾਲਾ, ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਈਲਵਾਲ, ਐਸ.ਐਸ. ਨਗਰ ਮੋਹਾਲੀ ਲਈ ਜ਼ਿਲ੍ਹਾ ਇੰਚਾਰਜ ਡਾ. ਸਨੀ ਆਹਲੂਵਾਲੀਆ, ਤਰਨਤਾਰਨ ਲਈ ਜ਼ਿਲ੍ਹਾ ਇੰਚਾਰਜ ਗੁਰਵਿੰਦਰ ਸਿੰਘ ਨਿਯੁਕਤ ਕੀਤੇ ਗਏ।ਇਸ ਬਾਰੇ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਸਾਰੀਆਂ ਨਿਯੁਕਤੀਆਂ ਜ਼ਮੀਨੀ ਪੱਧਰ ਦੀ ਫੀਡ ਬੈਕ ਅਤੇ ਕਾਫ਼ੀ ਸੋਚ ਵਿਚਾਰ ਉਪਰੰਤ ਮੈਰਿਟ ‘ਤੇ ਆਧਾਰਿਤ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਨੂੰ ਧਰਾਸਲ ਪੱਧਰ ਤੱਕ ਹੋਰ ਮਜ਼ਬੂਤੀ ਮਿਲੇਗੀ ਅਤੇ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ‘ਚ ਹੂੰਝਾ ਫੇਰ ਜਿੱਤ ਦਰਜ਼ ਕਰਾਏਗੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...