#aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ

ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ

ਹੁਸ਼ਿਆਰਪੁਰ :  ਕੋਰੋਨਾ ਕਾਲ ਦੌਰਾਨ ਡਾ. ਰਾਜ ਕੁਮਾਰ ਨੇ ਜਿਸ ਤਰਾਂ ਨਾਲ ਨਿਡਰ ਹੋ ਕੇ ਹਲਕਾ ਵਾਸੀਆਂ ਵਿਚ ਪਹੁੰਚ ਕੇ ਉਹਨਾਂ ਦੀ ਸੇਵਾ ਕੀਤੀ ਹੈ ਉਹ ਹੋਰਨਾਂ ਲੀਡਰਾਂ ਲਈ ਮਿਸਾਲ ਹੈ। ਇਹ ਵਿਚਾਰ ਹਲਕਾ ਸ਼ਾਮ ਚੌਰਾਸੀ ਦੇ ਵਿਧਾਇਕ ਡਾ. ਰਵਜੋਤ  ਸਿੰਘ ਨੇ ਕਹੇ। ਉਸ ਸਮੇਂ ਉਹ ਪਿੰਡ ਭੂੰਗਾ ਵਿਚ ਜਨ ਸਭਾ ਨੂੰ ਸੰਬੋਧਤ ਕਰ ਰਹੇ ਸਨ। ਡਾ. ਰਾਜ ਨੇ ਖੁਦ ਹਰ ਘਰ ਤੱਕ ਰਾਸ਼ਨ ਅਤੇ ਦਵਾਈਆਂ ਪਹੁੰਚਾਈਆਂ ਅਤੇ ਆਪਣੀ ਟੀਮ ਅਤੇ ਸਾਥੀਆਂ ਦੀ ਕੋਰੋਨਾ ਟਾਸਕ ਫੋਰਸ ਬਣ ਕੇ ਔਖੇ ਸਮੇਂ ਵਿੱਚ ਵੀ ਲੋਕਾਂ ਦਾ ਸਾਥ ਦਿੱਤਾ ਅਤੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਆਂ ਅਤੇ ਉਨ੍ਹਾਂ ਦਾ ਹੱਲ ਕੀਤਾ।

ਇਹਨਾਂ ਗੁਣਾਂ ਕਰਕੇ ਉਹ ਹਰਮਨ ਪਿਆਰੇ ਲੀਡਰ ਵਜੋਂ ਮਸ਼ਹੂਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਸਾਡੀ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਸੰਸਦ ਵਿੱਚ ਸਾਡੇ ਹਲਕੇ ਦੀ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਡਾ. ਰਾਜ ਨੇ ਇਲਾਕਾ ਨਿਵਾਸੀਆਂ ਅਤੇ ਡਾ. ਰਵਜੋਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਵਿਕਾਸ ਦੇ ਨਵੇਂ ਪ੍ਰੋਜੈਕਟ ਲਿਆਉਣ ਲਈ ਜਨਤਾ ਨੇ ਉਨ੍ਹਾਂ ਤੇ ਜੋ ਭਰੋਸਾ ਪ੍ਰਗਟਾਇਆ ਹੈਉਸ ਨੂੰ ਉਹ ਪੂਰਾ ਕਰਨਗੇ। ਹਲਕਾ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾ ਭੂੰਗਾਕੋਟਲੀਫੌਦਾਕੰਗਮਾਈਕਬੀਰਪੁਰਘੁਗਿਆਲਡੱਲੇਵਾਲਧੂਤਕਲਾਂਅਬੋਵਾਲਕੁੰਟਾਨੂਰਪੁਰਹਾਜੀਪੁਰਜੱਲੋਵਾਲਸ਼ਹਾਬੂਦੀਨਗੋਰਾਇਆਸੂਸਾਸੂਆਣਕੱਤੋਵਾਲਪੰਜਦੀਉਤਾਅਦੋਵਾਲ ਗੜ੍ਹੀਸ਼ੇਰਪੁਰ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਡਾ. ਰਾਜ ਕੁਮਾਰ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ।

Related posts

Leave a Reply