ਆਪ ਨੇ ਗੜਸ਼ੰਕਰ ਚ ਮਨਾਇਆ 74 ਵਾਂ ਅਜਾਦੀ ਦਿਵਸ


ਗੜਸ਼ੰਕਰ (ਅਸ਼ਵਨੀ ਸ਼ਰਮਾਂ) ਆਮ ਆਦਮੀ ਪਾਰਟੀ  ਗੜ੍ਹਸ਼ੰਕਰ ਵਲੋਂ ਅਜਾਦੀ ਦਿਵਸ ਮੌਕੇ ਸ਼ਹੀਦੇ ਆਜਮ ਭਗਤ ਸਿੰਘ ਸਮਾਰਕ ਤੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਗਿਲ ਸ਼ਹੀਦ ਬਲਦੇਵ ਰਾਜ ਦੇ ਪਿਤਾ ਸ਼੍ਰੀ ਰਾਮ ਦਾਸ ਬੀਣੇਵਾਲ ਨੇ ਅਦਾ ਕੀਤੀ।ਆਪ ਵਲੰਟੀਅਰ ਵਲੋਂ ਰਾਸ਼ਟਰੀ ਗੀਤ  ਜਨ ਗਣ ਮਨ ਸਮੂਹਿਕ ਰੂਪ ਚ ਗਾਇਆ ।

ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਤੇ ਲੱਡੂ ਵੰਡੇ ਗਏ। ਇਸ ਮੌਕੇ ਮਾਸਟਰ ਰਣਜੀਤ ਸਿੰਘ ਬਿੰਜੋ, ਚਰਨਜੀਤ ਸਿੰਘ ਚੰਨੀ, ਗੁਰਦਿਆਲ ਸਿੰਘ ਭਨੋਟ, ਡਾਕਟਰ ਹਰਮਿੰਦਰ ਬਖਸ਼ੀ, ਪਰਮਿੰਦਰ ਸਿੰਘ ਮਾਹਲਪੁਰੀ, ਹਰਿੰਦਰ ਸਿੰਘ ਮਾਨ,ਸੁਖਵਿੰਦਰ ਸਿੰਘ ਮੁਗੋਵਾਲ, ਜਸਪ੍ਰੀਤ ਸਿੰਘ ਫਲੋਰਾ, ਆਲ ਇੰਡੀਆ ਹਿਊਮਨ ਰਾਈਟਸ ਦੀ ਜਿਲਾ ਪ੍ਰਧਾਨ ਸ਼੍ਰੀ ਮਤੀ ਬਲਜੀਤ ਸ਼ਰਮਾ, ਰਵਿੰਦਰ ਮੋਹਨ ਸ਼ਰਮਾ,ਮਨਪ੍ਰੀਤ ਸਿੰਘ ਪਹਿਲਵਾਨ, ਰਣਵੀਰ ਸਿੰਘ ਰਾਣਾ, ਤੋਂ ਇਲਾਵਾ ਆਪ ਪਾਰਟੀ ਵਲੰਟੀਅਰ ਹਾਜਿਰ ਸਨ।

Related posts

Leave a Reply