ਆਮ ਆਦਮੀ ਪਾਰਟੀ ਪੰਜਾਬ ਭਰ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਵਿਚ ਖੇਤੀਬਾੜੀ ਬਿਲਾਂ ਨੂੰ ਸਾੜਨ ਲਈ ਲੋਹੜੀ ਸਮਾਗਮਾਂ ਦਾ ਅਜੋਝਣ ਕਰੇਗੀ

ਹੁਸ਼ਿਆਰਪੁਰ (ਆਦੇਸ਼, ਲਾਖਾ ) ਆਮ ਆਦਮੀ ਪਾਰਟੀ ਪੰਜਾਬ ਭਰ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਵਿਚ ਖੇਤੀਬਾੜੀ ਬਿਲਾਂ ਨੂੰ ਸਾੜਨ ਲਈ ਲੋਹੜੀ ਸਮਾਗਮਾਂ ਦਾ ਅਜੋਝਣ ਕਰੇਗੀ।  ਇਸ ਸੰਬੰਧ ਚ ਹੋਰ ਜਾਣਕਾਰੀ ਦਿੰਦੇ ਹੋਏ ਆਪ ਨੇਤਾ ਸੰਦੀਪ ਸੈਣੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਤਿੰਨੇ ਕਾਲੇ ਕਾਨੂੰਨਾਂ ਖਿਲਾਫ ਨਿਰੰਤਰ ਅਵਾਜ ਉਠਾਈ ਹੈ. ਓਹਨਾ ਕਿਹਾ ਕਿ ਪਾਰਟੀ ਦੇ ਸੰਸਦ ਮੇਂਬਰ ਭਗਵੰਤ ਮਾਨ ਨੇ ਸੰਸਦ ਭਵਨ  ਚ ਨਰਿੰਦਰ ਮੋਦੀ ਦੇ ਸਾਹਮਣੇ ਆਪਣੀ ਅਵਾਜ ਬੁਲੰਦ ਕੀਤੀ ਪਰ 70 ਤੋਂ ਵੱਧ ਕਿਸਾਨਾਂ ਦੀ ਮੌਤ ਦਾ ਵੀ ਮੋਦੀ ਸਰਕਾਰ ਨੂੰ ਕੋਈ ਫਰਕ ਨਹੀਂ। 

ਓਹਨਾ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਕਿਸਾਨਾਂ ਦੇ ਹਕ਼ ਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਜਾਵੇ। ਇਸ ਦੌਰਾਨ ਓਹਨਾ ਨਾਲ ਹਰਮਿੰਦਰ ਬਖਸ਼ੀ, ਮੋਹਨ ਲਾਲ, ਸਤਵੰਤ ਸਿੰਘ , ਨਵਜੋਤ ਜਯੋਤੀ ਮਨੀ ਗੋਗੀਆ ਜਸਪਾਲ, ਰਣਜੀਤ ਸਿੰਘ, ਹਰਪਾਲ ਸਿੰਘ, ਹਰਜਿੰਦਰ ਵਿਰਦੀ , ਓਂਕਾਰ ਤ੍ਰੇਹਨ , ਅਜੈਬ ਸਿੰਘ, ਮਾਨਦ੍ਵੀਪ ਕੌਰ, ਅਮਰਜੋਤ ਸਿੰਘ, ਮਨਦੀਪ ਕੌਰ ਅਤੇ ਅਜੈ ਵਰਮਾ ਹਾਜ਼ਿਰ ਸਨ।   

Related posts

Leave a Reply