#AAP_HOSHIARPUR : ਜਨਤਾ ਨੇ ਦਿੱਤਾ ਭਰੋਸਾ, ਡਾ ਰਾਜ ਇਮਾਨਦਾਰ ਅਤੇ ਸੂਝਵਾਨ ਨੇਤਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿਚ ਭੇਜਣਗੇ

ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ – ਡਾ. ਇਸ਼ਾਂਕ  ਕੁਮਾਰ

 

ਹੁਸ਼ਿਆਰਪੁਰ  (CDT NEWS) : ਚੁਣਾਵੀ ਪਰਵ ਦੇ ਚਲਦਿਆਂ ਸਿਆਸੀ ਗਲਿਆਰਿਆਂ ਵਿਚ ਖੂਬ ਚਹਿਲ ਪਹਿਲ ਲੱਗੀ ਹੋਈ ਹੈ | ਲੋਕ ਸਭਾ ਉਮਮੀਦਵਾਰ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਪਾਰਟੀ ਨੇਤਾ, ਪਾਰਟੀ ਵਰਕਰ, ਸਭ  ਗਰਮੀ ਦੇ ਪ੍ਰਕੋਪ ਦੇ ਬਾਵਜੂਦ ਚੁਣਾਵੀ ਰੁਝੇਵਿਆਂ ਵਿਚ ਰੁੱਝੇ ਹੋਏ ਹਨ ਅਤੇ ਹਰ ਤਰ੍ਹਾਂ ਆਪਣੇ ਵੋਟਰਾਂ ਤਕ ਪਹੁੰਚ ਕਰ ਰਹੇ ਹਨ |

ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ ਰਾਜ ਕੁਮਾਰ ਦੇ ਸਪੁੱਤਰ ਡਾ ਇਸ਼ਾਂਕ ਕੁਮਾਰ ਵੀ ਉਹਨਾਂ ਦੇ ਲਈ ਸਮਰਥਨ ਜੁਟਾਉਣ ਲਈ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ | ਬੀਤੇ ਦਿਨੀਂ ਉਹਨਾਂ ਨੇ ਹਲਕੇ ਵਿਚ ਕੀਤੀਆਂ ਗਈਆਂ ਬੈਠਕਾਂ ਦੌਰਾਨ ਸੁਨੇਹਾ ਦਿੱਤਾ ਕਿ ਸਾਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਅਤੇ ਸਜਗ ਹੋਣਾ ਚਾਹੀਦਾ ਹੈ |

ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੋਕਤੰਤਰ ਵਿਚ ਸਾਨੂੰ ਦਿੱਤਾ ਗਿਆ ਸਭ ਤੋਂ ਵੱਡਾ ਮਾਣ ਹੈ ਕਿ ਅਸੀਂ ਆਪਣੇ ਦੇਸ਼ ਦੀ ਸਰਕਾਰ ਚੁਣਨ  ਵਿਚ ਭਾਗੀਦਾਰ ਬਣਦੇ ਹਾਂ | ਉਹਨਾਂ ਕਿਹਾ ਕਿ ਸਾਨੂੰ ਆਪਣੇ ਇਸ ਅਧਿਕਾਰ ਦੀ ਸਹੀ ਵਰਤੋਂ ਬਿਨਾ ਕਿਸੇ ਦਬਾਅ ਜਾਂ ਲੋਭ ਵਿਚ ਆ ਕੇ ਨਹੀਂ  ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਦੇਸ਼ ਅਤੇ ਆਪਣੇ ਹਲਕੇ, ਆਪਣੇ ਸ਼ਹਿਰ-ਪਿੰਡਾਂ ਲਈ ਸਹੀ ਇਨਸਾਨ ਨੂੰ ਆਪਣੀ ਨੁਮਾਇੰਦਗੀ ਬਖਸ਼ੀਏ, ਜੋ ਸਾਡੇ ਲਈ ਵੱਧ -ਚੜ੍ਹ ਕੇ ਕੰਮ ਕਰੇ ਤੇ ਸੂਬੇ ਨੂੰ ਤਰੱਕੀ ਦੀਆਂ ਰਾਹਾਂ ‘ਤੇ ਲੈ ਕੇ ਜਾਏ|  ਇਸ ਮੌਕੇ ਤੇ ਮੌਜੂਦ ਹਲਕਾ ਵਾਸੀਆਂ ਨੇ ਡਾ ਇਸ਼ਾਂਕ ਨੂੰ ਭਰੋਸਾ ਦਿੱਤਾ ਕਿ ਉਹ ਡਾ ਰਾਜ ਸਰੀਖੇ ਇਮਾਨਦਾਰ ਅਤੇ ਸੂਝਵਾਨ ਨੇਤਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿਚ ਭੇਜਣਗੇ| ਇਸ ਮੌਕੇ ‘ਤੇ ਬਲਵਿੰਦਰ ਸਿੰਘ ਬਿੰਦੀ MC ਅਤੇ ਚੇਅਰਮੈਨ ਫਾਇਨਾਂਸ ਕਮੇਟੀ ਅਤੇ ਚੰਦਨ ਲੱਕੀ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ |

1000

Related posts

Leave a Reply