#AAP_HOSHIARPUR: ਮਾਨ ਨੇ ਫਗਵਾੜਾ ਵਿੱਚ ਡਾ: ਰਾਜ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ

1000

ਜੋਗਿੰਦਰ ਮਾਨ ਨੇ ਫਗਵਾੜਾ ਵਿੱਚ ਡਾ: ਰਾਜ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ

ਫਗਵਾੜਾ  : ਫਗਵਾੜਾ ਹਲਕੇ ਦੇ ਮੁਹੱਲਾ ਸੁਭਾਸ਼ ਨਗਰ ਵਿਖੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਚੋਣ ਮੀਟਿੰਗ ਕੀਤੀ ਗਈ। ਜਿਸ ਵਿੱਚ ਧਰਮਵੀਰ ਸੇਠੀ ਅਤੇ ਸਾਥੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।

 

ਇਸ ਮੌਕੇ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇੱਕ ਤਾਂ ਆਮ ਆਦਮੀ ਪਾਰਟੀ ਹੈ, ਜਿਸ ਨੇ ਆਮ ਆਦਮੀ ਨੂੰ ਹਰ ਪੱਖੋਂ ਵਧੀਆ ਜੀਵਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਦੂਸਰਾ ਇਸ ਪਾਰਟੀ ਦੇ ਉਮੀਦਵਾਰ ਡਾ: ਰਾਜ ਕੁਮਾਰ ਚੱਬੇਵਾਲ ਹਨ। ਜੋ ਆਪਣੇ ਹਲਕੇ ਦੇ ਵਸਨੀਕਾਂ ਦੀ ਬਿਹਤਰੀ ਅਤੇ ਹਲਕੇ ਦੇ ਵਿਕਾਸ ਲਈ ਪੂਰੇ ਦਿਲ ਨਾਲ ਕੰਮ ਕਰਨ ਲਈ ਜਾਣਿਆ ਜਾਂਦਾ ਹੈ।

ਫਿਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਹੋਰ ਪਾਰਟੀ ਜਾਂ ਉਮੀਦਵਾਰ ਬਾਰੇ ਸੋਚਣ ਦੀ ਬਜਾਏ ਡਾ: ਰਾਜ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਹੁਸ਼ਿਆਰਪੁਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ ਅਤੇ ਇਹ ਮੇਰੀ ਗਾਰੰਟੀ ਹੈ ਕਿ ਉਹ ਸਮੁੱਚੇ ਹਲਕੇ ਦੇ ਨਾਲ-ਨਾਲ ਫਗਵਾੜਾ ਹਲਕਾ ਵਾਸੀਆਂ ਦੀ ਸੇਵਾ ਕਰਨਗੇ ਅਤੇ ਫਗਵਾੜਾ ਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਾਜ਼ਰ ਲੋਕਾਂ ਨੇ ਡਾ: ਰਾਜ ਦੇ ਹੱਕ ਵਿਚ ਆਪਣਾ ਸਮਰਥਨ ਪ੍ਰਗਟ ਕੀਤਾ | ਇਸ ਮੌਕੇ ਦਲਜੀਤ ਰਾਜੂ, ਹਰਨੂਰ ਸਿੰਘ ਮਾਨ, ਸਤੀਸ਼ ਮਲਹੋਤਰਾ, ਸਤਪਾਲ ਮੱਟੂ ਆਦਿ ਹਾਜ਼ਰ ਸਨ।

 

1000
1000

Related posts

Leave a Reply