#aap_punjab : ਅਫ਼ਸਰ ਮੰਗ ਰਿਹਾ ਸੀ ਰਿਸ਼ਵਤ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਫ਼ਸਰ ਨੂੰ ਫ਼ੋਨ ਤੇ ਕਿਹਾ, ਤੈਨੂੰ  ਨੌਕਰੀ ਚੰਗੀ ਨਹੀਂ ਲਗਦੀ !

ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਫੋਨ ਤੇ ਸਰਕਾਰੀ ਅਧਿਕਾਰੀ ਨੂੰ ਦੋ ਟੁੱਕ ਸਾਫ ਕਰ ਦਿੱਤਾ ਕਿ ਜੇਕਰ ਤੈਨੂੰ  ਨੌਕਰੀ ਚੰਗੀ ਨਹੀਂ ਲਗਦੀ ਤਾਂ ਬਹੁਤ ਲੋਕ ਨੌਕਰੀ ਕਰਨ ਵਾਲੇ ਵੇਹਲੇ ਬੈਠੇ ਹਨ। 

ਆਪਣੇ ਵਿਆਹ ਤੋ ਵਿਹਲੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਕਾਫੀ ਦਿਨਾਂ ਬਾਅਦ ਫਾਜ਼ਿਲਕਾ ਦੀ ਮਾਰਕਿਟ ਕਮੇਟੀ ਦਫਤਰ ਵਿਚ ਪਹੁੰਚੇ ਸਨ ਜਿੱਥੇ ਉਨ੍ਹਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਸਨ 

 

ਪੂਰਾ ਮਾਮਲਾ

ਦਰਅਸਲ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੀ ਇੱਕ ਢਾਣੀ ਬੁਰਜ਼ ਦਾ ਵਿਅਕਤੀ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਕੋਲ ਪਹੁੰਚ ਗਿਆ ਜਿਸ ਨੇ ਵਿਧਾਇਕ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਵੱਲੋ ਮੁਸ਼ਕਿਲ ਦੇ ਨਾਲ ਪੈਸੇ ਇਕੱਠੇ ਕਰ ਕੇ ਕੈਟਲ ਸ਼ੈਡ ਤਿਆਰ ਕਰਵਾਇਆ ਗਿਆ ਤੇ ਹੁਣ ਫਾਈਲ ਪਾਸ ਕਰਨ ਦੇ ਲਈ ਸਬੰਧਤ ਅਧਿਕਾਰੀ ਵਲੋਂ 2000 ਦੀ ਰਿਸ਼ਵਤ ਮੰਗੀ ਜਾ ਰਹੀ ਹੈ।

ਵਿਧਾਇਕ ਨੇ ਕਿਹਾ

ਇਸ ਤੋਂ ਬਾਅਦ ਵਿਧਾਇਕ ਨੇ ਸਬੰਧਤ ਮਹਿਕਮੇ ਦੇ ਅਧਿਕਾਰੀ ਨੂੰ ਫੋਨ ਲਾ ਲਿਆ ਤੇ ਚਿਤਾਵਨੀ ਦੇ ਦਿੱਤੀ ਕਿ ਤੁਸੀਂ ਦੋ ਹਜ਼ਾਰ ਰੁਪਿਆ ਕਿਸ ਗੱਲ ਦਾ ਮੰਗ ਰਹੇ ਹੋ ਨੌਕਰੀ ਨਹੀ ਕਰਨੀ ਤਾਂ ਸਿੱਧਾ ਦੱਸ ਦਿਉ, ਹੋਰ ਬਹੁਤ ਲੋਕ ਬੈਠੇ ਹਨ ਨੌਕਰੀ ਕਰਨ ਲਈ। ਇਸ ਦੇ ਨਾਲ ਹੀ ਵਿਧਾਇਕ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਹਨ।

 

Related posts

Leave a Reply