ਹਰਮੀਤ ਔਲਖ ਦੀ ਅਗਵਾਈ ਵਿੱਚ ਆਪ ਦੇ ਅਗਾਂਹ ਵਧੂ ਉਪਰਾਲੇ,ਪਿੰਡ ਬਰੂਹੀ ਦੇ 30 ਪਰਿਵਾਰ ਆਪ ‘ਚ ਸ਼ਾਮਲ

ਗੜ੍ਹਦੀਵਾਲਾ,26 ਅਗਸਤ(ਚੌਧਰੀ ) : ਅਣਥੱਕ ਮਿਹਨਤ ਕਰ ਰਹੇ ਆਮ ਆਦਮੀ ਪਾਰਟੀ ਦੇ ਸਿਨੀਅਰ ਆਗੂ ਹਰਮੀਤ ਸਿੰਘ ਔਲਖ ਦੀ ਮਿਹਨਤ ਰੰਗ ਲਿਆ ਰਹੀ ਹੈ। ਜਿਸ ਕਰਕੇ ਕੰਢੀ ਖੇਤਰ ਦੇ ਲੋਕ ਲਗਾਤਾਰ “ਆਪ” ਨਾਲ ਜੁੜ ਰਹੇ ਹਨ। ਸੀਨੀਅਰ ਆਗੂ ਹਰਮੀਤ ਔਲਖ ਦੀ ਅਗਵਾਈ ਹੇਠ ਗੁਰਪਾਲ ਸਿੰਘ ਖ਼ਾਲਸਾ ਸਮੇਤ ਪਿੰਡ ਬਰੂਹੀ ਦੇ ਦੋ ਅਲਗ ਅਲਗ ਜਗ੍ਹਾ ਤੋਂ ਲਗਭਗ 30 ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ।ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਝੂਠੇ ਵਾਅਦੇ ਕਰਦੀਆਂ ਅਤੇ ਕੋਈ ਵਾਅਦਾ ਪੂਰਾ ਨਹੀਂ ਕਰਦੀਆਂ।ਜਿਸ ਵਾਰੇ ਲੋਕ ਜਾਣ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ “ਆਪ” ਦੀ ਆਪਣੀ ਸਰਕਾਰ ਬਣਾਉਣਗੇ ਤਾਂ ਪਾਰਟੀ ਵਲੋਂ ਜੋ ਕਿਹਾਂ ਜਾਵੇਗਾ ਕਰਕੇ ਦਿਖਾਇਆ ਜਾਵੇਗਾ।ਹਰਮੀਤ ਅੋਲਖ ਨੇ ਕਿਹਾ ਕਿ ਬਰੂਹੀ ਪਿੰਡ ਦੇ ਪਰਿਵਾਰਾ ਨੂੰ ਜੋੜਨ ਵਿਚ ਨੌਜਵਾਨ ਵਲੰਟੀਅਰ ਅਮਨ ਮਨਹੋਤਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

ਇਸ ਮੌਕੇ ਨੌਜਵਾਨ ਸਭਾ ਦੇ ਪ੍ਰਧਾਨ ਮੋਹਨ ਸਿੰਘ ਮਨਹੋਤਾ, ਗੁਰਪਾਲ ਸਿੰਘ ਖਾਲਸਾ,ਓਂਕਾਰ ਸਿੰਘ ਨੰਬਰਦਾਰ,ਅਸ਼ੋਕ ਕੁਮਾਰ ਪੰਚ,ਹਰਦੀਪ ਸਿੰਘ ਪੰਚ,ਦੇਵ ਰਾਜ ਜੇਈ,ਦਲੇਰ ਸਿੰਘ,ਤੇਜਾ ਸਿੰਘ,ਰਾਣੀ ਦੇਵੀ, ਕਮਲੇਸ ਕੌਰ,ਸੁਖਦੇਵ ਸਿੰਘ,ਨਵਦੀਪ ਸਿੰਘ,ਗੁਰਦੀਪ ਸਿੰਘ,ਰਮੇਸ਼ ਮਸਤੀਵਾਲ਼,ਤਰਨਜੀਤ ਦਿਓਲ,ਬਲਕਾਰ ਸਿੰਘ,ਰਣਵੀਰ ਸਿੰਘ, ਜਗਮੋਹਨ ਸਿੰਘ,ਰਾਜੀਵ ਕੁਮਾਰ,ਸ਼ੀਲਾ ਦੇਵੀ,ਨਿਰਮਲਜੀਤ, ਕੌਸ਼ਲਿਆ ਦੇਵੀ,ਮਨਜੀਤ ਕੌਰ ਅਤੇ ਮੇਜਰ ਸਿੰਘ ਆਦਿ ਹਾਜ਼ਰ ਸਨ।

Related posts

Leave a Reply