ਏ.ਬੀ ਸ਼ੂਗਰ ਮਿੱਲ ਰੰਧਾਵਾ ਵੱਲੋਂ ਸੀਜ਼ਨ 2020-21 ਗੰਨੇ ਦੀ ਪਿੜਾਈ ਦੀ ਕੀਤੀ ਸ਼ੁਰੂਆਤ

(ਗੰਨੇ ਦੇ ਸੀਜ਼ਨ ਦੀ ਪੜ੍ਹਾਈ ਦਾ ਰੀਵਨ ਕੱਟਕੇ ਸਾਂਝੇ ਤੌਰ ਤੇ ਉਦਘਾਟਨ ਕਰਦੇ ਹੋਏ ਅਸ਼ੀਸ਼ ਚੱਢਾ ਤੇ ਅਵਤਾਰ ਸਿੰਘ ਕੰਧਾਲਾ ਜੱਟਾਂ)

ਗੜ੍ਹਦੀਵਾਲਾ,25 ਨਵੰਬਰ ( ਚੌਧਰੀ /ਪ੍ਰਦੀਪ ਸ਼ਰਮਾ ) : ਏ.ਬੀ. ਸ਼ੂਗਰ ਮਿੱਲ ਰੰਧਾਵਾ ਵੱਲੋਂ  ਗੰਨੇ ਦੀ ਸੀਜ਼ਨ 2020-21 ਦੀ ਪਿੜਾਈ ਮਿੱਲ ਦੇ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਗਈ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਹਜ਼ੂਰੀ ਰਾਗੀ ਭਾਈ ਦਿਲਦਾਰ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਧੁੱਗਾ ਮੁੱਖ ਬੁਲਾਰਾ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵੱਲੋਂ ਸੀਜ਼ਨ ਦੀ ਸਫ਼ਲਤਾ ਦੀ ਅਰਦਾਸ ਉਪਰੰਤ ਗੰਨੇ ਦੇ ਸੀਜ਼ਨ ਦੀ ਪੜ੍ਹਾਈ ਦਾ ਅਸ਼ੀਸ਼ ਚੱਢਾ ਤੇ ਅਵਤਾਰ ਸਿੰਘ ਕੰਧਾਲਾ ਜੱਟਾਂ ਵੱਲੋਂ ਸਾਂਝੇ ਤੌਰ ਤੇ ਉਦਘਾਟਨ ਕੀਤਾ ਇਸ ਮੌਕੇ ਪਹਿਲੀਆਂ 11 ਟਰਾਲੀਆਂ ਲਿਆਉਣ ਵਾਲੇ ਕਿਸਾਨਾਂ ਪ੍ਰਿਤਪਾਲ ਸਿੰਘ ਚੱਕ ਬਾਮੂ,ਜੁਝਾਰ ਸਿੰਘ ਕੇਸੋਪੁਰ,ਤਾਰਾ ਬਾਹਟੀਵਾਲ,ਪ੍ਰੀਤ ਮੋਹਨ ਸਿੰਘ,ਸਾਬ ਸਿੰਘ,ਸੁਖਦੇਵ ਸਿੰਘ,ਦਲਜੀਤ ਸਿੰਘ,ਜਰਨੈਲ ਸਿੰਘ,ਰਣਜੀਤ ਸਿੰਘ,ਕਸ਼ਮੀਰ ਸਿੰਘ, ਹਰਜਿੰਦਰ ਸਿੰਘ,ਕਮਲਜੀਤ ਸਿੰਘ ਨੂੰ ਮਿੱਲ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੋਹਫ਼ੇ ਭੇਟ ਕੀਤੇ ਗਏ।

ਇਸ ਮੌਕੇ ਮਿੱਲ ਦੇ ਪ੍ਰੈਜ਼ੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਕਿਹਾ ਮਿੱਲ ਦੇ ਸੀ.ਐੱਮ.ਡੀ ਡਾ.ਰਾਜੂ ਚੱਢਾ ਅਤੇ ਉਨ੍ਹਾਂ ਦੇ ਸਪੁੱਤਰ ਅਸੀਸ ਚੱਡਾ ਦੇ ਦੀ ਅਗਵਾਈ ਹੇਠ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ   ਕਿ ਉਹ ਗੰਨੇ ਦੀ ਛਿਲਾਈ ਸਬੰਧੀ ਪ੍ਰਬੰਧ ਕਰ ਲੈਣ ਤਾਂ ਜੋ ਕੈਲੰਡਰ ਸਿਸਟਮ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਗੰਨੇ ਦੀ ਛਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਈ ਜਾਵੇ।

ਇਸ ਮੌਕੇ ਮਿੱਲ ਦੇ ਜੀ. ਐਮ. ਕੇਨ. ਪੰਕਜ ਕੁਮਾਰ, ਡੀ.ਜੀ.ਐੱਮ. ਕੁਲਦੀਪ ਸਿੰਘ, ਏ.ਜੀ.ਐਮ. ਸ੍ਰੀ ਦੇਸ ਰਾਜ, ਪੁਸ਼ਪਿੰਦਰ ਸ਼ਰਮਾ, ਭੋਪਾਲ ਸਿੰਘ, ਏ ਕੇ ਮਿਸ਼ਰਾ, ਕੇ ਕੇ ਮਿਸ਼ਰਾ, ਰਣਜੀਤ ਸਿੰਘ ਜੀਤਾ, ਕੁਲਦੀਪ ਸਿੰਘ,ਅਲੋਕ ਪ੍ਰਧਾਨ,ਚੀਫ ਇੰਜਨੀਅਰ ਮੋਹਨ ਸਿੰਘ, ਇਕਬਾਲ ਸਿੰਘ ਜੌਹਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਕਾਲੀ ਦਲ, ਸੰਤ ਸਿੰਘ ਜੰਡੋਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ ਸਰਪੰਚ ਕੁਲਦੀਪ ਸਿੰਘ,ਹਰਵਿੰਦਰ ਸਿੰਘ ਸਮਰਾ, ਹਰਦੀਪ ਸਿੰਘ ਸਮਰਾ,ਹਰਭਜਨ ਸਿੰਘ ਢੱਟ, ਲਖਵਿੰਦਰ ਸਿੰਘ ਡਾਇਰੈਕਟਰ ਯੰਗ ਫਾਰਮਰਜ਼ ਕਲੱਬ, ਪ੍ਰੋ: ਬਲਦੇਵ ਬੱਲੀ ਬਲਾਕ ਸੰਮਤੀ ਮੈਂਬਰ,ਮਨਪ੍ਰੀਤ ਸਿੰਘ ਰੰਧਾਵਾ,ਪ੍ਰਿਤ ਪਾਲ ਸਿੰਘ ਖ਼ਾਲਸਾ,  ਸਾਬੀ ਰੰਧਾਵਾ,ਸੇਠੀ ਬਾਬਕ,ਵਿਨੋਦ ਚੌਧਰੀ, ਰਣਵੀਰ ਸਿੰਘ,ਰਮੇਸ਼, ਤਰਸੇਮ ਸਿੰਘ ਚੌਟਾਲਾ,ਰਾਜ ਕੁਮਾਰ,ਰਵਿੰਦਰ ਕੁਮਾਰ ਠੇਕੇਦਾਰ, ਪ੍ਰਭਦੀਪ ਸਿੰਘ,ਦਲਜੀਤ ਸਿੰਘ,ਗੁਰਦੇਵ ਸਿੰਘ,ਇੰਦਰਜੀਤ ਸਿੰਘ ਆਦਿ ਵੀ ਹਾਜ਼ਰ ਸਨ ।  

Related posts

Leave a Reply