ਏ.ਬੀ.ਸ਼ੂਗਰ ਮਿੱਲ ਰੰਧਾਵਾ 25 ਨਵੰਬਰ ਨੂੰ ਸ਼ੁਰੂ ਕਰੇਗੀ ਪਿੜਾਈ ਸੀਜਨ : ਪ੍ਰੈਜੀਡੇਟ ਬਲਵੰਤ ਸਿੰਘ ਗਰੇਵਾਲ


ਗੜ੍ਹਦੀਵਾਲਾ 17 ਅਕਤੂਬਰ (ਚੌਧਰੀ ) : ਏ.ਬੀ.ਸ਼ੂਗਰ ਮਿੱਲ ਰੰਧਾਵਾ ਦੇ ਪ੍ਰੈਜੀਡੇਂਟ ਸ.ਬਲਵੰਤ ਸਿੰਘ ਗਰੇਵਾਲ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਮਿੱਲ ਦੇ ਸੀ.ਅਮੈ.ਡੀ ਡਾ. ਰਾਜਿੰਦਰ ਸਿੰਘ ਚੱਡਾ ਅਤੇ ਉਹਨਾਂ ਦੇ ਸਪੁੱਤਰ ਸ.ਅਸੀਸ ਚੱਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 25 ਨਵੰਬਰ ਦਿਨ ਬੁੱਧਵਾਰ ਨੂੰ ਮਿੱਲ ਆਪਣਾ ਪਿੜਾਈ ਸੀਜਨ 2020-21 ਸ਼ੁਰੂ ਕਰੇਗੀ।

ਉਹਨਾਂ ਨੇ ਕਿਸਾਨ ਭਰਾਵਾਂ ਨੂੰ ਕਿਹਾ ਉਹ ਲੇਬਰ ਦਾ ਪ੍ਰਬੰਧ ਕਰ ਲੈਣ ਤਾਂ ਜੋ  ਕਲੰਡਰ ਸਿਸਟਮ ਚਲਾਉਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ।ਉਹਨਾਂ ਨੇ ਕਿਸਾਨਾ ਭਰਾਵਾਂ ਨੂੰ ਬੇਨਤੀ ਕੀਤੀ ਕਿ ਆਪਣੇ ਗੰਨੇ ਦੀ ਛਿਲਾਈ ਪਰਚੀ ਆਉਣ ਤੋ ਬਾਅਦ ਹੀ ਕਰਵਾਈ ਜਾਵੇ।ਉਹਨਾਂ ਨੇ ਜਿਮੀਦਾਰਾਂ ਨੂੰ ਬੇਨਤੀ ਕੀਤੀ ਕਿ ਮਿੱਲ ਨੂੰ ਗੰਨਾ ਤਾਜਾ,ਸਾਫ ਸੁਥਰਾ ਆਗ ਖੋਰੀ ਰਹਿਤ ਸਪਲਾਈ ਕਰਨ ।

ਉਹਨਾਂ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਮੈਨੇਜਮੈਂਟ ਦਾ ਸਾਥ ਦੇਣ ਤਾਂ ਜੋ ਇਲਾਕੇ ਦਾ ਗੰਨਾ ਬਿਨਾ ਕਿਸੇ ਪਰੇਸ਼ਾਨੀ ਪਹਿਲ ਦੇ ਅਧਾਰ ਤੇ ਪੀੜਿਆ ਜਾ ਸਕੇ।ਇਸ ਮੌਕੇ ਮਿੱਲ ਦੇ ਜੀ.ਐਮ (ਗੰਨਾ) ਪੰਕਜ ਕੁਮਾਰ, ਡੀ.ਜੀ.ਐਮ ਕੁਲਦੀਪ ਸਿੰਘ ਅਤੇ ਏ.ਜੀ.ਅੇਮ ਸ਼੍ਰੀ ਦੇਸ ਰਾਜ ਜੀ ਹਾਜਰ ਸਨ।

Related posts

Leave a Reply