ਦਸੂਹਾ ਸ਼ਹਿਰ ‘ਚ ਲਗਭਗ 3300 ਬੱਚਿਆਂ ਨੂੰ 17 ਟੀਮਾਂ ਰਾਹੀਂ ਪਿਲਾਇਆਂ ਜਾਣਗੀਆਂ ਪੋਲੀਓ ਬੂੰਦਾਂ : ਐਸ ਐਮ ਓ ਡਾ ਦਵਿੰਦਰ ਪੁਰੀ

ਦਸੂਹਾ 30 ਜਨਵਰੀ (CHOUDHARY) : ਅੱਜ ਸਿਵਲ ਹਸਪਤਾਲ ਦਸੂਹਾ ਵਿਖੇ ਭਾਰਤ ਸਰਕਾਰ ਦੇ ਨਿਰਦੇਸ਼ ਅਨੁਸਾਰ 0-5 ਦੇ ਬਚਿਆਂ ਲਈ ਨੈਸ਼ਨਲ ਪਲਸ ਪੋਲੀਓ ਪ੍ਰੋਗਰਾਮ ਜੋ ਕਿ ਮਿਤੀ 31ਜਨਵਰੀ ਤੋਂ 2 ਫਰਵਰੀ ਤਕ ਤਿੰਨ ਦਿਨਾਂ ਲਈ ਕਰਨਾ ਹੈ ਦੇ ਸੰਬੰਧ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਅਫਸਰ ਡਾ ਦਵਿੰਦਰ ਪੁਰੀ ਦੀ ਯੋਗ ਅਗਵਾਈ ਹੇਠ ਮੁਲਾਜ਼ਮਾਂ ਦੇ ਨਾਲ ਨਰਸਿੰਗ ਸਟੁਡੈਂਟਸ,ਫਾਰਮੇਸੀ ਟਰੇਨੀ ਅਤੇ ਐਨ ਐਸ ਐਸ ਦੇ ਵਲੰਟੀਅਰਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਸਬੰਧੀ ਟਰੇਨਿੰਗ ਦਿੱਤੀ ਗਈ।ਦਸੂਹਾ ਸ਼ਹਿਰ ਵਿੱਚ ਲਗਭਗ 3300ਬਚਿਆਂ ਨੂੰ 17 ਟੀਮਾਂ ਰਾਹੀਂ ਪੋਲੀਓ ਬੂੰਦਾਂ ਪਿਲਾਇਆਂ ਜਾਣਗੀਆਂ।ਇਹ ਪ੍ਰੋਗਰਾਮ ਡਾ ਅਨਿਲ ਕੁਮਾਰ ਨੋਡਲ ਅਫਸਰ ਪਲਸ ਪੋਲੀਓ ਦੀ ਅਗਵਾਈ ਹੇਠ ਸੁਪਰਵਾਈਜ਼ਰ ਡਾ ਕਰਣ, ਡਾ ਸੰਜੀਵ ਪੁਰੀ ਅਤੇ ਡਾ ਮਨਜੀਤ ਸਿੰਘ ਵਲੋਂ ਕੀਤਾ ਜਾਵੇਗਾ।ਐਤਵਾਰ ਨੂੰ ਬੂਥ ਡੇ ਅਤੇ ਸੋਮਵਾਰ ਤੇ ਮੰਗਲਵਾਰ ਨੂੰ ਘਰੋ ਘਰਿ ਜਾ ਕੇ ਬੂੰਦਾਂ ਪਿਲਾਇਆਂ ਜਾਣਗੀਆਂ।ਸੋ ਆਪਣੇ 0 ਤੋਂ 5 ਸਾਲ ਦੇ ਬਚਿਆਂ ਨੂੰ ਬੂੰਦਾਂ ਜਰੂਰ ਪਿਲਾਉ।ਇਸ ਮੋਕੇ ਤੇ ਵਰਿੰਦਰ ਸਿੰਘ, ਗੁਰਦੀਪ ਸਿੰਘ, ਫਾਰਮੇਸੀ ਅਫਸਰ ਬਲਜੀਤ ਸਿੰਘ, ਲੈਕਚਰਾਰ ਰਜਿੰਦਰ ਸਿੰਘ ,ਅਪਥਲਮਿਕ ਅਫਸਰ ਡੈਨੀਅਲ,ਬਲਵਿੰਦਰ ਸਿੰਘ ਐਮ ਐਲ ਟੀ ਅਤੇ ਹੋਰ ਸਟਾਫ ਹਾਜਰ ਸੀ।

Related posts

Leave a Reply