ਵੱਡੀ ਖ਼ਬਰ: ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਲਈ ਜਾ ਰਹੇ ਕਾਰ ਸਵਾਰ ਅੱਜ ਮੰਗਲਵਾਰ ਸਵੇਰੇ  ਕੁਰਾਲਾ ਨੇੜੇ ਸੜਕ ਹਾਦਸੇ ਦਾ ਸ਼ਿਕਾਰ

ਟਾਂਡਾ  (ਚੌਧਰੀ ): ਵੈਸ਼ਨੋ ਦੇਵੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਕਾਰ ਸਵਾਰ ਮੰਗਲਵਾਰ ਸਵੇਰੇ  ਕੁਰਾਲਾ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਹ  ਲੋਕ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 6 ਵਜੇ ਵਾਪਰਿਆ ਜਦੋਂ ਸ਼ਰਧਾਲੂਆਂ ਦੀ ਕਾਰ ਟਰਾਲੀ ਦੇ ਪਿਛਲੇ ਪਾਸੇ ਜਾ ਟਕਰਾਈ। ਇਸ ਟੱਕਰ ਵਿੱਚ ਅਰਮਿੰਦਰ  ਨਿਵਾਸੀ ਪਟਨਾ, ਰੁਪੇਸ਼ ਝਾਰਖੰਡ, ਸ਼ਾਮ ਪੁੱਤਰ  ਪ੍ਰਦਿਯੂਮਨ ਪੁੱਤਰ ਆਸ਼ੂਤੋਸ਼ ਨਿਵਾਸੀ ਝਾਰਖੰਡ ਜ਼ਖਮੀ ਹੋ ਗਏ, ਜਦੋਂ ਕਿ ਆਸਾਮ ਦੀ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ।

ਜ਼ਖਮੀਆਂ ਨੂੰ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

Related posts

Leave a Reply