ਅਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਨੇ ਜਨਹਿੱਤ ਮੰਗਾਂ ਲਈ ਮੁੱਖ ਮੰਤਰੀ ਜੈ ਰਾਮ ਠਾਕੁਰ ਹਿ.ਪ੍ਰਦੇਸ਼ ਨਾਲ ਕੀਤੀ ਮੁਲਾਕਾਤ

ਗੜਸ਼ੰਕਰ 24 ਸਤੰਬਰ(ਅਸ਼ਵਨੀ ਸ਼ਰਮਾ) : ਸਤਿਗੁਰੂ ਬ੍ਰਹਮਾ ਨੰਦ ਚੇਤਨਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਬੀਟਣ ਦੇ ਸਰਪ੍ਰਸਤ, ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ  ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਉਨ੍ਹਾਂ ਦੀ ਵਜ਼ਾਰਤ ਦੇ ਮੰਤਰੀਆਂ ਦਾ ਬੀਟਣ ਸਥਿਤ ਸ੍ਰੀ ਲਾਲ ਪੁਰੀ ਵਿਸ਼ਣੂ ਧਾਮ ਵਿਖੇ ਜਨਹਿੱਤ ਵਿਚ ਰੱਖੀਆਂ ਚਾਰ ਮੰਗਾਂ ਨੂੰ ਪੂਰਣ ਕਰਨ ਤੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੂੰ ਵਿਸ਼ੇਸ਼ ਤੌਰ ਤੇ ਮਿਲਕੇ ਧੰਨਵਾਦ ਕੀਤਾ ਅਤੇ ਸਮਾਜ ਦੇ ਭਲੇ ਲਈ ਹੋਰ ਸੇਵਾ ਕਾਰਜ਼ਾਂ, ਜਨਤਾ ਦੀਆਂ ਲੋੜਾਂ ਲਈ ਚਰਚਾ ਵੀ ਕੀਤੀ।

ਇਸ ਮੌਕੇ ਅਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਸਤਿਗੁਰੂ ਰਕਬੇ ਵਾਲਿਆਂ ਦਾ ਸਰੂਪ, ਅਤੇ ਭੂਰੀਵਾਲੇ ਗੁਰਗੱਦੀ ਪਰੰਪਰਾ ਦਾ ਸਾਲਾਨਾ ਕੈਲੰਡਰ ਦੇ ਕੇ ਸਨਮਾਨਿਤ ਵੀ ਕੀਤਾ।ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੇਦਾਂਤ ਆਚਾਰੀਆ ਚੇਤਨਾ ਨੰਦ ਜੀ ਭੂਰੀਵਾਲਿਆਂ ਦਾ ਸ਼ਿਮਲਾ ਪੁੱਜਣ ਤੇ ਜਿੱਥੇ ਨਿੱਘਾ ਸਵਾਗਤ ਕੀਤਾ।ਉੱਥੇ ਹਿਮਾਚਲ ਸਰਕਾਰ ਵਲੋਂ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਜਨ ਸੇਵਾ ਦੇ ਵੱਡੇ ਪੱਧਰ ਤੇ ਕਾਰਜ ਕਰ ਰਹੀ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਸੇਵਾ ਕਾਰਜ਼ਾਂ ਲਈ ਜਿੰਨਾਂ ਵੀ ਸਹਿਯੋਗ ਸਰਕਾਰ ਵਲੋਂ ਅਤੇ ਨਿੱਜੀ ਤੌਰ ਤੇ ਕਰ ਸਕੇ ਉਸ ਲਈ ਹਿਮਾਚਲ ਸਰਕਾਰ ਅਤੇ ਅਸੀਂ ਹਮੇਸ਼ਾ ਵਚਨਬੱਧ ਰਹਾਂਗੇ।

ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਜੈ ਰਾਮ ਠਾਕੁਰ ਨੂੰ ਮਿਲਕੇ ਸ੍ਰੀ ਰਾਮਸਰਮੋਕਸ਼ ਧਾਮ ਟੱਪਰੀਆਂ ਖੁਰਦ ਪੁੱਜੇ ਵੇਦਾਂਤ ਆਚਾਰੀਆ ਚੇਤਨਾ ਨੰਦ ਭੂਰੀਵਾਲਿਆਂ ਨੇ ਕਿਹਾ ਕਿ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅਤੇ ਉਨ੍ਹਾਂ ਦੀ ਵਜ਼ਾਰਤ ਦੇ ਵਜ਼ੀਰਾਂ ਨੂੰ ਮਿਲਣ ਦਾ ਕੋਈ ਨਿੱਜੀ ਮਕਸਦ ਨਹੀ ਬਲਕਿ ਜਨਤਾ ਦੀ ਭਲਾਈ ਲਈ ਕਹੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਾਲੀ ਹਰ ਸਰਕਾਰ,ਹਰ ਪਾਰਟੀ ਦਾ ਸਤਿਕਾਰ ਹੈ।

ਆਚਾਰੀਆ ਜੀ ਨੇ ਦੱਸਿਆ ਕਿ  ਸੰਨ 2018ਵਿੱਚ ਸ੍ਰੀ ਲਾਲ ਪੁਰੀ ਵਿਸ਼ਣੂ ਧਾਮ ਬੀਟਣਾ ਵਿਖੇ ਸਤਿਗੁਰੂ ਰਕਬੇ ਵਾਲਿਆਂ ਦੀ ਮੂਰਤੀ ਸਥਾਪਨਾ ਸਮਾਰੋਹ ਮੌਕੇ ਪੁੱਜੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਜੈ ਰਾਮ ਠਾਕੁਰ ਅਤੇ ਉਨ੍ਹਾਂ ਦੇ ਵਜ਼ੀਰਾਂ ਨੂੰ ਪ੍ਰਦੇਸ਼ ਦੀ ਸੰਗਤ ਦੀਆਂ ਚਾਰ ਮੁੱਖ ਮੰਗਾਂ ਨੂੰ ਸਤਿਗੁਰੂ ਬ੍ਰਹਮਾ ਨੰਦ ਚੇਤਨਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਬੀਟਣ ਨੇ ਇਕ ਮੰਗ ਪੱਤਰ ਰਾਹੀ ਮੁੱਖ ਮੰਤਰੀ ਅੱਗੇ ਰੱਖੀਆਂ ਚਾਰ ਮੰਗਾਂ ਜਿਨ੍ਹਾਂ ਵਿੱਚ ਬੀਟਣ ਪਿੰਡ ‘ਚ ਕਮਿਊਨਿਟੀ ਹੈਲਥ ਸੈਂਟਰ ਦਾ ਨਾਮ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲਿਆਂ ਦੇ ਨਾਮ ਤੇ ਰੱਖਣ, ਅਮਰਾਲੀ ਤੋਂ ਬੀਣੇਵਾਲ ਪੰਜਾਬ ਤੱਕ 18 ਫੁੱਟੀ ਸੜਕ ਬਣਾਉਣ,ਪੀਣ ਵਾਲੇ ਪਾਣੀ ਲਈ ਇੱਕ ਵਾਟਰ ਟੈਂਕ, ਬਰਸਾਤੀ ਪਾਣੀ ਦੀ ਰੋਕ ਲਈ ਲਗਪਗ 150 ਮੀਟਰ ਰਿਟੇਨਿੰਗ ਦੀਵਾਰ ਬਣਾਉਣ ਦੀ ਮੰਗ ਰੱਖੀ ਸੀ।

ਜਿਸਨੂੰ ਮੌਕੇ ਤੇ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਪ੍ਰਸ਼ਾਸ਼ਨ ਨੂੰ ਐਸਟੀਮੈਟ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ।ਡੇਢ ਕੁ ਸਾਲ ਦੇ ਵਕਫੇ ਵਿੱਚ ਹਿਮਾਚਲ ਸਰਕਾਰ ਨੇ ਜਿੱਥੇ ਇਹਨਾਂ ਵਿੱਚੋ ਦੋ ਮੰਗਾਂ ਨੂੰ ਮੁਕੰਮਲ ਕਰਕੇ ਹਿਮਾਚਲ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਉੱਥੇ ਹੀ ਮੁੱਖ ਮੰਤਰੀ ਨੇ ਬਾਕੀ ਦੋ ਮੰਗਾਂ ਨੂੰ ਵੀ ਛੇਤੀ ਤੋਂ ਛੇਤੀ ਪੂਰਾ ਕਰਨ ਦਾ ਵਾਅਦਾ ਕੀਤਾ ਅਤੇ ਇਸ ਕੰਮ ਨੂੰ ਜਲਦੀ ਪੂਰਾ ਕਰਨ ਲਈ ਪ੍ਰਸ਼ਾਸਨ ਨੂੰ ਮੌਕੇ ਤੇ ਹੀ ਹੁਕਮ ਦਿੱਤਾ।ਇਸ ਮੌਕੇ ਉਨ੍ਹਾਂ ਨਾਲ ਪ੍ਰਦੇਸ਼ ਵਿੱਤ ਆਯੋਗ ਦੇ ਪ੍ਰਧਾਨ ਸੱਤਪਾਲ ਸੱਤੀ,ਉਦਯੋਗ ਮੰਤਰੀ ਬਿਕਰਮ ਠਾਕੁਰ ਵੀ ਹਾਜ਼ਰ ਸਨ।

Related posts

Leave a Reply