ਸਿਵਲ ਹਸਪਤਾਲ ਪਠਾਨਕੋਟ ਵਿੱਚ ਟੀ ਬੀ ਰੋਗ ਨੂੰ ਜੜੋਂ ਖਤਮ ਕਰਨ ਲਈ ਐਕਟਿਵ ਕੇਸ ‌ਫਾਇਡਿੰਗ ਮੁਹਿੰਮ

ਪਠਾਨਕੋਟ 17 ਦਸੰਬਰ (ਅਵਿਨਾਸ਼ ਸ਼ਰਮਾ )ਸਿਵਲ ਸਰਜਨ ਡਾ ਜੁਗਲ ਕਿਸ਼ੋਰ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਭੁਪਿੰਦਰ ਸਿੰਘ ਦੀ ਅਗਵਾਈ ਵਿਚ ‌ਟੀ ਬੀ ਰੋਗ ਨੂੰ ਜੜੋਂ ਖਤਮ ਕਰਨ ਲਈ ਐਕਟਿਵ ਕੇਸ ‌ਫਾਇਡਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਹਿਮ ਤਹਿਤ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ 15 ਦਸੰਬਰ 2020 ਤੋਂ 14 ਜਨਵਰੀ 2021 ਤੱਕ ਘਰ ਘਰ ਜਾ ਕੇ ਟੀ ਬੀ ਰੋਗ ਲਈ ਜਾਗਰੂਕ ਕਰਨਗੇ ਅਤੇ ਟੀ ਬੀ ਦੇ ਸ਼ੱਕੀ ਮਰੀਜ਼ਾਂ ਦਾ ਹਸਪਤਾਲ ਵਿਚ ਮੁਫ਼ਤ ਜਾਂਚ ਅਤੇ ਇਲਾਜ ਕੀਤਾ ਜਾਵੇਗਾ । ਜ਼ਿਲ੍ਹਾ ਟੀ ਬੀ ਅਫ਼ਸਰ ਸ਼ਵੇਤਾ ਗੁਪਤਾ ਨੇ ਰੋਗ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਹਫਤੇ ਤੋਂ ਜ਼ਿਆਦਾ ਖਾਂਸੀ, ਬੁਖਾਰ, ਰਾਤ ਨੂੰ ਪਸੀਨਾ ਆਉਣਾ, ਭੁੱਖ ਘੱਟ ਲੱਗਣਾ ਅਤੇ ਵਜ਼ਨ ਘਟਣਾ ਆਦਿ ਟੀ ਬੀ ਰੋਗ ਦੇ ਲੱਛਣ ਹਨ। ਇਸ ਤਰ੍ਹਾਂ ਦੇ ਲੱਛਣ ਹੋਣ ਤੇ ਮਰੀਜ਼ ਨੂੰ ਨਜ਼ਦੀਕ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਮਰੀਜ਼ ਦੀ ਜਾਂਚ ਤੋਂ ਲੈ ਕੇ ਇਲਾਜ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ । ਇਹ ਵੀ ਦੱਸਿਆ ਗਿਆ ਕਿ ਬਲਗਮ ਦੀ ਜਾਂਚ ਇਕ ਆਧੁਨਿਕ ਤਕਨੀਕ ਨਾਲ ਸੀ ਵੀ ਨੈੱਟ ਮਸ਼ੀਨ ਜ਼ਿਲ੍ਹਾ ਹਸਪਤਾਲ ਵਿੱਚ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਟੀ ਬੀ ਰੋਗ ਪੂਰੀ ਤਰ੍ਹਾਂ ਨਾਲ ਇਲਾਜ ਦੇ ਯੋਗ ਹੈ।ਕੋਰਸ ਪੂਰਾ ਕਰਨ ਤੇ ਰੋਗ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ ਅਧੂਰਾ ਇਲਾਜ ਰੋਗ ਦੇ ਸੰਕਰਮਣ ਦੂਸਰੇ ਤਕ ਪਹੁੰਚਾਉਣ ਦਾ ਕਾਰਨ ਬਣਦਾ ਹੈ। ਇਸ ਲਈ ਟੀ ਬੀ ਦੇ ਲੱਛਣ ਹੋਣ ਤੇ ਤੁਰੰਤ ਆਪਣੀ ਜਾਂਚ ਅਤੇ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ । ਕੋਵਿਡ ਮਹਾਂਮਾਰੀ ਦੌਰਾਨ ਟੀ ਬੀ ਰੋਗ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਵਧੀਆ ਢੰਗ ਨਾਲ ਹੋ ਰਿਹਾ ਹੈ । ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਅਦਿਤੀ ਸਲਾਰੀਆ , ਜ਼ਿਲਾ ਫੈਮਿਲੀ ਪਲੈਨਿਗ ਅਫ਼ਸਰ ਡਾਕਟਰ ਸਰਪਾਲ , ਹੈਲਥ ਇੰਸਪੈਕਟਰ ਅਨੋਖ ਲਾਲ, ਮੈਡੀਕਲ ਲੈਬ ਟੈਕਨੀਸ਼ੀਅਨ ਗਣੇਸ਼ ਸ਼ਰਮਾ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਜੇ ਕੁਮਾਰੀ ਹਾਜਰ ਸਨ ।

Related posts

Leave a Reply