ਕੰਦੋਲਾ ਨਿਵਾਸੀ ਪੁਲਸ ਮੁਲਾਜ਼ਮ ਆਇਆ ਕਰੋਨਾ ਦੀ ਲਪੇਟ ਚ

ਆਦਮਪੁਰ / ਹੁਸਿਆਰਪੁਰ 20 ਜੂਨ ( ਚੌਧਰੀ ) :ਆਦਮਪੁਰ ਦੇ ਪਿੰਡ ਕੰਦੋਲਾ ਵਿਖੇ ਇੱਕ ਕਰੋਨਾ ਪਾਜੀਟਿਵ ਮਰੀਜ ਮਰੀਜ ਮਰੀਜ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਦੋਲਾ ਦਾ ਇਹ ਪਾਜੀਟਿਵ ਮਰੀਜ ਜਲੰਧਰ ਦੇ  ਇੱਕ ਥਾਣੇ ਚ ਮੁਲਾਜ਼ਮ ਹੈ। ਜਿਸਦਾ ਬੀਤੇ ਦਿਨੀਂ ਸੈਂਪਲ ਲਏ ਗਏ ਸਨ।ਅੱਜ ਉਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਇਸ ਸਬੰਧੀ ਐਸ ਐਮ ਓ ਆਦਮਪੁਰ ਡਾ ਬੀ ਪੀ ਐਸ ਰੰਧਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਉਕਤ ਵਿਅਕਤੀ ਦੇ ਘਰ ਪਹੁੰਚ ਗਈਆਂ ਹਨ। ਮਰੀਜ ਨੂੰ ਜਲੰਧਰ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਕੱਲ ਸੈਂਪਲ ਲਏ ਜਾਣਗੇ। ਉਨਾਂ ਦੀ ਰਿਪੋਰਟ ਆਉਣ ਤੇ ਬਾਕੀ ਖੁਲਾਸਾ ਹੋਵੇਗਾ। 

Related posts

Leave a Reply