ਕਰੋਨਾ ਦਾ ਕਹਿਰ ਲਗਾਤਾਰ ਜਾਰੀ,18 ਹੋਰ ਲੋਕਾਂ ਨੂੰ ਲਿਆ ਅਪਣੀ ਲਪੇਟ ਚ
ਭੋਗਪੁਰ/ ਆਦਮਪੁਰ : ਅੱਜ ਆਦਮਪੁਰ ਦੇ ਪਿੰਡ ਲੇਸੜੀਵਾਲ ਅਤੇ ਭੋਗਪੁਰ ਚ ਇੱਕ ਨਿਵਾਸੀ ਕਰੋਨਾ ਦੀ ਲਪੇਟ ਚ ਆਉਣ ਨਾਲ ਇੱਕ ਵਾਰ ਫੇਰ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਦੇ ਮੁਹੱਲਾ ਗੁਰੂ ਨਾਨਕਪੁਰਾ ਦੀ ਇੱਕ 19 ਸਾਲ ਲੜਕੀ ਕਰੋਨਾ ਪਾਜੀਟਿਵ ਪਾਈ ਗਈ ਹੈ। ਉਧਰ ਆਦਮਪੁਰ ਦੇ ਪਿੰਡ ਲੇਸੜੀਵਾਲ ਦਾ ਇੱਕ ਨਿਵਾਸੀ ਵੀ ਕਰੋਨਾ ਦੀ ਲਪੇਟ ਚ ਆਇਆ ਹੈ।ਮਿਲੀ ਜਾਣਕਾਰੀ ਅਨੁਸਾਰ ਇਹ ਪਾਜੀਟਿਵ ਵਿਅਕਤੀ ਕੁਵੈਤ ਤੋਂ ਭਾਰਤ ਪਰਤਿਆ ਸੀ। ਉਸਦੇ ਭਾਰਤ ਪਹੁੰਚਣ ਤੇ ਉਸਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ। ਸੇਹਤ ਵਿਭਾਗ ਸੂਤਰਾਂ ਮੁਤਾਬਕ ਜੰਲਧਰ ਚ ਕਰੋਨਾ ਦੇ 18 ਮਾਮਲੇ ਸਾਹਮਣੇ ਆਏ ਹਨ।
Edited by :Choudhary

EDITOR
CANADIAN DOABA TIMES
Email: editor@doabatimes.com
Mob:. 98146-40032 whtsapp