ਭੁੱਖ ਹੜਤਾਲ ਦੇ ਅੱਗੇ ਝੁਕਿਆ ਪ੍ਰਸ਼ਾਸਨ 42 ਲੱਖ ਰੁ: ਕੀਤੇ ਮੰਨਜੂਰ


ਹੁਸ਼ਿਆਰਪੁਰ 26 ਅਕਤੂਬਰ (ਚੌਧਰੀ) : ਮੁੱਹਲਾ ਦਸ਼ਮੇਸ਼ ਨਗਰ ਦੇ ਆਲੇ-ਦੁਆਲੇ ਤੇ ਮੁੱਹਲਾ ਵਾਸੀਆਂ ਵੱਲੋਂ ਡਗਾਣਾ ਰੋਡ ਨੂੰ ਬਣਾਉਣ ਲਈ ਰੱਖੀ ਗਈ ਭੁੱਖ ਹੜਤਾਲ ਉਸ ਵੇਲੇ ਕਾਮਯਾਬ ਹੋ ਗਈ ਕਿ ਜਦੋਂ
ਐਕਸੀਅਨ ਹਰਪ੍ਰੀਤ ਸਿੰਘ ਤੇ ਐਸ.ਈ. ਰਣਜੀਤ ਸਿੰਘ ਨੇ ਵਾਰਡ ਵਿੱਚ ਪਹੁੰਚ ਕੇ ਸਮੂਹ ਮੁੱਹਲਾ ਵਾਸੀਆਂ ਦੀ ਹਾਜਰੀ ਵਿੱਚ ਭਰੋਸਾ ਦਿੱਤਾ ਕਿ ਉਹ ਮੁੱਹਲਾ ਵਾਸੀਆਂਂ ਦੀ ਮੰਗ ਨੂੰ ਮੰਨਦੇ ਹੋਏ ਰੋਡ ਨੂੰ ਛੇਤੀ ਬਣਾਉਣਾ ਸ਼ੁਰੂ ਕਰ ਦੇਣਗੇ ਤੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਇਸ ਰੋਡ ਨੂੰ ਬਣਾਉਣ ਲਈ 42 ਲੱਖ ਰੁ: ਵੀ ਮੰਨਜੂਰ ਕਰ ਦਿੱਤੇੇ ਗਏ ਹਨ ।

ਇਸ ਮੌਕੇ ਸਮਾਜ ਸੇਵੀ ਸੰਜੇ ਸ਼ਰਮਾ ਨੇ ਕਿਹਾ ਕਿ ਮੁੱਹਲਾ ਵਾਸੀਆਂ
ਦੀ ਮਿਹਨਤ ਸਦਕਾ ਹੀ ਪ੍ਰਸ਼ਾਸਨ ਨੇ ਰੋਡ ਬਣਾਉਣਾ ਮੰਨਜੂਰ ਕੀਤਾ ਹੈ। ਮੈਂ ਸਾਰੇ ਮੁੱਹਲਾ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ।ਇਸ ਮੌਕੇ ਮੁੱਹਲਾ ਵਾਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਪਹਿਲਾਂ ਹੀ ਮੰਗ ਮੰਨ ਲੈਂਦਾ ਤਾਂ ਸਾਨੂੰ ਭੁੱਖ ਹੜਤਾਲ ਰੱਖਣ ਦੀ ਜਰੂਰਤ ਨਹੀਂ ਸੀ।ਇਸ ਮੌਕੇ ਸੰਜੇ ਸ਼ਰਮਾ,ਅਸ਼ਵਨੀ ਠਾਕੁਰ,ਤਜਿੰਦਰ ਸਿੰਘ,ਬਾਬਾ ਬਲਵੀਰ ਸਿੰਘ,ਅੰਮ੍ਰਿਤਪਾਲ ਸਿੰਘ,ਪਰਮਜੀਤ ਕੌਰ,ਰਣਜੀਤ ਕੌਰ,ਮੀਨਾ,ਸੰਤੋਸ਼, ਮੀਨਾਕਸ਼ੀ,ਬਲਵਿੰਦਰ ਕੌਰ,ਸਾਹਿਲ ਤਿਵਾੜੀ,ਮਮਤਾ ਰਾਣੀ,ਫੌਜੀ ਸੁਰਿੰਦਰ ਸਿੰਘ ਆਦਿ ਹਾਜਰ ਸਨ ।

Related posts

Leave a Reply