ਖ਼ਾਲਸਾ ਕਾਲਜ ‘ਚ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕਲਾਸਾਂ ਲਈ ਬਿਨ੍ਹਾਂ ਲੇਟ ਫੀਸ ਦਾਖਲਾ 10 ਤੱਕ



ਗੜਸ਼ੰਕਰ (ਅਸ਼ਵਨੀ ਸ਼ਰਮਾ) : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਦਿਅਕ ਸੈਸ਼ਨ 2020-21 ਦੀਆਂ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕਲਾਸਾਂ ‘ਚ ਬਿਨ੍ਹਾਂ ਲੇਟ ਫੀਸ ਦਾਖਲਾ 10 ਸਤੰਬਰ ਤੱਕ ਜਾਰੀ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਪਾਲ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੋਹਰੀ ਕਾਲਜ ਵਿਚ ਗ੍ਰੈਜੂਏਟ ਪੱਧਰ ‘ਤੇ ਬੀ.ਏ,ਬੀ.ਐੱਸਸੀ,ਬੀ.ਕਾਮ,ਬੀ.ਸੀ.ਏ,4 ਸਾਲਾ ਇੰਟਗ੍ਰੈਟਿਡ ਕੋਰਸ ਬੀ.ਏ./ਬੀ.ਐੱਡ ਅਤੇ ਬੀ.ਐੱਸ.ਸੀ/ਬੀ.ਐੱਡ, ਪੋਸਟ-ਗ੍ਰੈਜੂਏਟ ਪੱਧਰ ‘ਤੇ ਪੀ.ਜੀ.ਡੀ.ਸੀ.ਏ,ਐੱਮ.ਐੱਸਸੀ ਕੈਮਿਸਟਰੀ,ਫਿਜਿਕਸ,ਗਣਿਤ,ਐੱਮ. ਕਾਮ. ਅਤੇ ਐੱਮ.ਏ. ਹਿਸਟਰੀ ਦੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਦੀ ਆਨ-ਲਾਈਨ ਪੜ੍ਹਾਈ ਜਾਰੀ ਹੈ ਤੇ ਜਿਹੜੇ ਵਿਦਿਆਰਥੀ ਦਾਖਲਾ ਨਹੀਂ ਲੈ ਸਕੇ ਉਹ 10 ਸਤੰਬਰ ਤੱਕ ਦਾਖਲਾ ਲੈ ਕੇ ਕਾਲਜ ਖੁੱਲਣ ਤੱਕ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਲਈ ਐੱਸ.ਸੀ. ਸਕਾਲਰਸ਼ਿਪ, ਮਨਿਉਰਿਟੀ ਸਕਾਲਰਸ਼ਿਪ ਅਤੇ ਅੰਮ੍ਰਿਤਧਾਰੀ ਬੱਚਿਆਂ ਲਈ ਸਕਾਲਰਸ਼ਿਪ ਦੀ ਸੁਵਿਧਾ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ਫੀਸ ਵਿਚ ਯੋਗ ਰਿਆਇਤ ਦਿੱਤੀ ਜਾਂਦੀ ਹੈ।

Related posts

Leave a Reply