ਮਨਿਸਟਰੀਅਲ ਸਟਾਫ ਦੀ 25% ਵਾਲੀ ਨਜਾਇਜ਼ ਮੰਗ ਖਿਲਾਫ ਅਤੇ ਨਾਇਬ ਤਹਿਸੀਲਦਾਰਾ ਦੀ ਪੋਸਟ ਤੇ ਭਰਤੀ 100% ਕਾਨੂੰਗੋਆ ਵਿੱਚੋਂ ਹੀ ਕੀਤੀ ਜਾਵੇ



ਗੁਰਦਾਸਪੁਰ 31 ਅਗਸਤ ( ਅਸ਼ਵਨੀ ) : ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲ੍ਹਾ ਗੁਰਦਾਸਪੁਰ ਅਤੇ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਗੁਰਦਾਸਪੁਰ ਵਲੋਂ ਸਾਂਝੇ ਤੌਰ ਤੇ ਜਿਲ੍ਹਾ ਪ੍ਰਧਾਨ ਸ ਦਵਿੰਦਰ ਸਿੰਘ ਰੰਧਾਵਾ ਪਟਵਾਰ ਯੂਨੀਅਨ ਗੁਰਦਾਸਪੁਰ ਅਤੇ ਜਿਲ੍ਹਾ ਪ੍ਰਧਾਨ  ਸ ਕੁਲਦੀਪ ਸਿੰਘ ਕਾਹਲੋਂ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਕੈਬਨਿਟ ਮੰਤਰੀ ਸ ਤਿੱਪ੍ਤ ਰਜਿੰਦਰ ਸਿੰਘ ਬਾਜਵਾ ਨੂੰ ਉਹਨਾਂ ਦੇ ਨਿਵਾਸ ਸਥਾਨ ਕਾਦੀਆਂ (ਗੁਰਦਾਸਪੁਰ )ਵਿਖੇ ਮਨਿਸਟਰੀਅਲ ਸਟਾਫ ਦੀ 25% ਵਾਲੀ ਨਜਾਇਜ਼ ਮੰਗ ਖਿਲਾਫ ਮੈਮੋਰੰਡਮ ਦਿੱਤਾ ਗਿਆ ਅਤੇ ਮੰਗ  ਕੀਤੀ ਗਈ ਕਿ ਨਾਇਬ ਤਹਿਸੀਲਦਾਰ ਦੀ ਪੋਸਟ ਤੇ ਭਰਤੀ 100% ਕਾਨੂੰਗੋਆ ਵਿੱਚੋਂ ਹੀ ਕੀਤੀ ਜਾਵੇ । ਕੈਬਨਿਟ ਮੰਤਰੀ ਬਾਜਵਾ  ਜੋ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਹਨ ਵੱਲੋਂ ਪੁਰਜ਼ੋਰ ਭਰੋਸਾ ਦਿੱਤਾ ਗਿਆ ਕਿ ਮਨਿਸਟਰੀਅਲ ਸਟਾਫ ਦੀ 25% ਕੋਟੇ ਵਾਲੀ ਨਜਾਇਜ਼ ਮੰਗ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾਵੇਗਾ।ਇਸ ਸਮੇਂ ਸਮੂਹ ਤਹਿਸੀਲ ਪ੍ਰਧਾਨ ਸਹਿਬਾਨ, ਪਟਵਾਰੀ ਸਾਥੀ ਅਤੇ ਕਾਨੂੰਗੋ ਸਹਿਬਾਨ ਹਾਜਰ ਸਨ।

Related posts

Leave a Reply