ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਕੋਰੋਨਾ ਜਾਂਚ ਕੈਂਪ ਲਗਾਇਆ


ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਅੱਜ ਜਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਕੋਰੋਨਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਕਰੋਨਾ ਜਾਂਚ ਕੈਂਪ ਲਗਾਇਆ ਗਿਆ । ਜਿਸ ਵਿੱਚ ਸਰਕਾਰੀ ਹਸਪਤਾਲ ਟਾਂਡਾ ਤੋਂ ਡਾਕਟਰ ਕਰਨ ਸਿੰਘ ਵਿਰਕ ਅਤੇ ਨਾਲ ਸਿਹਤ ਕਰਮਚਾਰੀਆਂ ਦੀ ਟੀਮ ਨੇ ਸਟਾਫ ਅਤੇ ਬੱਚਿਆਂ ਦੇ ਸੈਂਪਲ ਲਏ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੰਗਾਲੀਪੁਰ,ਦੇਹਰੀਵਾਲ,ਭਾਣੋਵਾਲ, ਮੁਰਾਦਪੁਰ ਨਰਿਆਲ, ਰਾਜਪੁਰ, ਫਤਿਹਪੁਰ, ਧੁੱਗਾ ਕਲਾਂ,ਚੋਹਕਾ, ਨੰਗਰ ਖੂੰਗਾ,ਟਾਂਡਾ, ਮੂਨਕ ਕਲਾਂ,ਕੰਧਾਲਾ ਸ਼ੇਖਾਂ,ਬੋਦਲ ਵੇਰਸ਼ਾ,ਬੋਦਲ ਕੋਟਲੀ, ਬੁੱਢੀ ਪਿੰਡ, ਰੰਧਾਵਾ, ਹੁਸੈਨਪੁਰ,ਜਾਜਾ ਦੇ ਅਧਿਆਪਕਾਂ ਨੇ ਸਟਾਫ ਸਮੇਤ ਪੁਹੰਚ ਕੇ ਕਰੋਨਾ ਦੇ 46 ਟੈਸਟ ਕਰਵਾਏ ।

(ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਕੋਰੋਨਾ ਟੈਸਟ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ)

ਉਹਨਾਂ ਕਿਹਾ ਕਿ ਅਧਿਆਪਕਾਂ ਦੇ ਨਾਲ-ਨਾਲ ਹੋਰ ਮੁਲਾਜਮਾਂ ਨੂੰ ਆਪਣੇ ਪਰਿਵਾਰਾਂ ਸਮੇਤ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਰੋਨਾ ਲਾਗ ਦੀ ਚੇਨ ਤੋੜ ਕੇ ਇਸ ਨੂੰ ਜੜੋਂ ਖਤਮ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਹੀ ਅਸੀਂ ਇਸ ਦੀ ਲਪੇਟ ਵਿੱਚ ਆ ਰਹੇ ਹਾਂ।ਜੇਕਰ ਸਮੇਂ ਸਿਰ ਇਸ ਦੇ ਟੈਸਟ ਹੁੰਦੇ ਰਹਿਣ ਤਾਂ ਇਸ ਤੋਂ ਬਚਾਅ ਹੋ ਸਕਦਾ ਹੈ । ਇਸ ਮੌਕੇ ਸਿਹਤ ਵਿਭਾਗ ਤੋਂ ਡਾਕਟਰ ਕਰਮ ਸਿੰਘ ਵਿਰਕ,ਮਲਕੀਅਤ ਸਿੰਘ,ਪ੍ਰਿਤਪਾਲ ਸਿੰਘ, ਕੁਲਦੀਪ ਲਾਲ,ਚਰਨਜੀਤ ਕੌਰ,ਗੁਰਜੀਤ ਸਿੰਘ, ਕੁਲਦੀਪ ਕੌਰ ਅਤੇ ਸਕੂਲ ਦੇ ਸਟਾਫ ਮੈਂਬਰ ਹਾਜਰ ਸਨ ।

Related posts

Leave a Reply