ਅਕਾਲ ਅਕੈਡਮੀ ਧੁੱਗਾ ਕਲਾਂ ਦੇ ਵਿਹੜੇ ਅਤੇ ਜਮਾਤਾਂ ਵਿੱਚ ਪਰਤੀਆਂ ਰੌਣਕਾਂ

ਗੜ੍ਹਦੀਵਾਲਾ 21 ਜਨਵਰੀ (ਚੌਧਰੀ) : 20 ਜਨਵਰੀ ਨੂੰ ਅਕਾਲ ਅਕੈਮਡੀ ਧੁੱਗਾ ਕਲਾਂ ਵਿਖੇ ਪੰਜਵੀਂ ਜਮਾਤ ਤੋਂ ਉਪਰਲੀਆਂ ਕਲਾਸਾਂ ਦੀ ਆਨਲਾਇਨ ਪੜ੍ਹਾਈ ਸ਼ੁਰੂ ਕੀਤੀ ਗਈ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਲੰਮੇ ਸਮੇਂ ਤੋਂ ਬੰਦ ਪਏ ਸਕੂਲਾਂ ਦੇ ਖੁੱਲ੍ਹਣ ਨਾਲ ਵਿਦਿਆਰਥੀਆਂ ਦੇ ਅਕੈਡਮੀ ਆਉਣ ਨਾਲ ਮੁੜ ਰੌਣਕਾਂ ਪਰਤ ਆਈਆ ਹਨ ।ਕੋਵਿਡ -19 ਮਹਾਮਾਰੀ ਦੇ ਸਮੇਂ ਦੌਰਾਨ ਵੱਖ-ਵੱਖ ਮਾਧਿਅਮਾਂ ਜਿਵੇਂ ਜੂਮ ਐਪ, ਵਟਸਐਪ ਅਤੇ ਅਕਾਲ ਲਰਨਿੰਗ ਐਪ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਕੇ ਸਿੱਖਿਅਤ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਅੱਜ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਕਾਲ ਅਕੈਡਮੀ ਧੁੱਗਾ ਕਲਾਂ ਨੂੰ ਖੋਲ੍ਹਣ ਵੇਲੇ ਕੋਵਿਡ-  19 ਦੀਆਂ ਸਾਵਧਾਨੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਸਕੂਲ ਵਿਖੇ ਹੀ ਮਾਪਿਆਂ ਅਤੇ ਬੱਚਿਆਂ ਦੇ ਕਰੌਨਾ ਟੈਸਟ ਵੀ ਕਰਵਾਏ ਗਏ । ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਦੌਰਾਨ ਸਕੂਲ ਵਿੱਚ ਜਮਾਤ ਪੰਜਵੀਂ ਤੋਂ ਉੱਪਰ ਦੀਆਂ ਕਲਾਸਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਕੂਲ ਵਿੱਚ ਆਪਣੀ ਡਿਊਟੀ ’ਤੇ ਹਾਜ਼ਰ ਰਹੇ । ਵਿਦਿਆਰਥੀਆਂ ਵਿੱਚ ਸਕੂਲ ਵਿਖੇ ਪੜ੍ਹਨ ਲਈ ਕਾਫੀ ਉਤਸ਼ਾਹ ਪਾਇਆ ਗਿਆ । ਇਸ ਮੌਕੇ ਸਕੂਲ ਦਾ ਸਟਾਫ ਮੈਡੀਕਲ ਡਾਕਟਰਾਂ ਦੀ ਟੀਮ ਅਤੇ ਵਿਦਿਆਰਥੀ ਹਾਜ਼ਰ ਸਨ ।

Related posts

Leave a Reply