ਅਕਾਲੀ ਦਲ ਵਰਕਰਾਂ ਨੇ ਵੀ ਕਿਸਾਨਾਂ ਦੇ ਹੱਕ ‘ਚ ਕੀਤੀ ਅਵਾਜ ਬੁਲੰਦ

ਪਠਾਨਕੋਟ,25 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਠਾਨਕੋਟ ਦੇ ਮਲਕਪੁਰ ਚੌਂਕ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਲਾ ਪਠਾਨਕੋਟ ਵੱਲੋਂ ਪ੍ਰਧਨ ਸੁਰਿੰਦਰ ਸਿੰਘ ਕਨਵਰ ਮਿੰਟੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਰਨੈਲੀ ਸੜਕ ਤੇ ਚੱਕਾ ਜਾਮ ਕਰਕੇ ਕਿਸਾਨਾਂ ਦੇ ਹੱਕਾਂ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ । ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਸ਼ੂਰੂ ਤੋਂ ਹੀ ਕਿਸਾਨਾਂ ਦੇ ਹੱਕਾਂ ਦੀੀ ਰਖਿਆ ਦੇ ਲੜਦਾ ਰਿਹਾ ਹੈ ਅਤੇ ਕੇਂਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਰਿਤ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿਚ ਅੱਜ ਜਿਲਾ ਪੱਧਰੀ ਪ੍ਰਰਦਰਸ਼ਨ ਕੀਤਾ ਗਿਆ ਹੈ,ਤਾਂਕਿ ਕੇਂਦਰ ਸਰਕਾਰ ਖੇਤੀ ਆਰਡੀਨੈਂਸਾਂ ਨੂੰ ਵਾਪਿਸ ਲਵੇ।

ਉਨਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਆਵਾਜ ਬੁਲੰਦ ਕਰਨ ਅਕਾਲੀ ਦਲ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਜਿਲਾ ਉਪ ਸਕੱਤਰ ਪ੍ਰੀਤਮ ਸਿੰਘ,ਜਿਲਾ ਉਪ ਸਕੱਤਰ ਹਰਪ੍ਰੀਤ ਸਿੰਘ ਰਾਜਾ, ਉਪ ਸਕੱਤਰ ਗੁਰਨਾਮ ਸਿੰਘ, ਜਿਲਾ ਪ੍ਰਧਾਨ ਐਸੀ ਵਿੰਗ ਸ਼ਹਿਰੀ ਗੁਰਜੀਤ ਸਿੰਘ, ਜਿਲਾ ਪ੍ਰਧਾਨ ਐਸੀ ਵਿੰਗ ਦੇਹਾਤੀ ਰਮਨ ਡੱਲਾ,ਜਿਲਾ ਪ੍ਰਧਾਨ ਐਸੀ ਵਿੰਗ ਅਮਨਦੀਪ ਸਿੰਘ, ਸਰਕਲ ਪ੍ਰਧਾਨ ਨਰੋਟ ਮਹਿਰਾ , ਸ਼ਹਿਰੀ ਸਰਕਲ ਪ੍ਰਧਾਨ ਵਿਕਾਸ ਮਹਾਜਨ, ਐਸ ਓ ਆਈ ਨੇਤਾ ਨਵਦੀਪ ਸਿੰਘ ਲਵਲੀ, ਦਾਰਾ ਸਿੰਘ, ਜਸਵੀਰ ਸਿੰਘ ਬਾਜਵਾ ਸਮੇਤ ਭਾਰੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Related posts

Leave a Reply