ALERT : ਵਿਗਿਆਨਕਾਂ  ਨੇ ਹਿਮਾਲਿਆ ਖੇਤਰ ਵਿੱਚ ਖਤਰਨਾਕ ਭੂਚਾਲ ਆਉਣ ਦੀ ਚੇਤਾਵਨੀ ਜਾਰੀ ਕੀਤੀ

 

ਨਵੀਂ ਦਿੱਲੀ: ਵਿਗਿਆਨਕਾਂ  ਨੇ ਹਿਮਾਲਿਆ ਖੇਤਰ ਵਿੱਚ ਖਤਰਨਾਕ ਭੂਚਾਲ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਗਿਆਨਿਕਾਂ  ਅਨੁਸਾਰ ਹਿਮਾਲਿਆ ਖੇਤਰ ਦੇ ਆਲੇ-ਦੁਆਲੇ ਜਿਸ ਤਰਾਂ ਦੀਆਂ ਭੂਗੋਲਿਕ ਕ੍ਰਿਆਵਾਂ ਹੋ ਰਹੀਆਂ ਹਨ, ਉਸ ਨੂੰ ਦੇਖਣ ਤੋਂ ਇਹ ਸਪੱਸ਼ਟ ਹੈ ਕਿ ਇਸ ਖੇਤਰ ਵਿੱਚ 8.5 ਤੀਬਰਤਾ ਦਾ ਭਚਾਲ ਕਿਸੇ ਸਮੇਂ ਵੀ ਆ ਸਕਦਾ ਹੈ।

ਜਵਾਹਰ ਲਾਲ ਨਹਿਰੂ ਕੇਂਦਰ ਦੇ ਭੁਚਾਲ ਦੇ ਮਾਹਿਰ ਸੀ.ਪੀ. ਰਾਜਦੇਨ ਨੇ ਕਿਹਾ ਕਿ ਇਸ ਖੇਤਰ ਵਿੱਚ ਭਾਰੀ ਮਾਤਰਾ ਵਿੱਚ ਤਣਾਅ ਵਾਲੀਆਂ ਸਥਿਤੀਆਂ ਬਣੀਆਂ ਹੋਈਆਂ ਹਨ। ‘ਜੀਓਲੌਜੀਕਲ ਮੈਗਜਿਨ ਵਿੱਚ ਪ੍ਰਕਾਸ਼ਿਤ ਹੋਏ ਅਧਿਐਨਾਂ ਦੇ ਅਨੁਸਾਰ, ਖੋਜਕਾਰਾਂ ਨੇ ਦੋ ਨਵੀਆਂ ਖੋਜੀਆਂ ਥਾਂਵਾਂ ਦੇ ਅੰਕੜਿਆਂ ਦੇ ਨਾਲ ਨਾਲ ਪੱਛਮੀ ਨੇਪਾਲ ਅਤੇ ਚੋਰਗੈਲਿਆ ਵਿੱਚ ਮੋਹਣ ਖੋਲਾ ਦੇ ਅੰਕੜਿਆਂ ਨਾਲ ਮੌਜੂਦਾ ਡਾਟਾਬੇਸ ਦਾ ਮੁਲਾਂਕਣ ਕੀਤਾ ਜੋ ਕਿ ਭਾਰਤੀ ਸੀਮਾ ਦੇ ਅੰਦਰ ਆਉਂਦਾ ਹੈ।

ਅਗਰ ਕੋਈ ਇਸਤਰਾਂ ਦੀ ਘਟਨਾ ਵਾਪਰਦੀ ਹੈ ਤਾਂ  ਕਸ਼ਮੀਰ, ਹਿਮਾਚਲ , ਪੰਜਾਬ ਤੇ ਦਿੱਲੀ ਦੇ ਇਲਾਕੇ ਭਚਾਲ ਦੇ ਪ੍ਰਭਾਵ ਹੇਠ ਆ ਸਕਦੇ ਹਨ।

Related posts

Leave a Reply